ਪੰਜਾਬ ਨੈੱਟਵਰਕ, ਬਠਿੰਡਾ
ਡੈਮੋਕਰੇਟਿਕ ਟੀਚਰਜ਼ ਫਰੰਟ ਬਠਿੰਡਾ ਵੱਲੋਂ ਸਕੂਲ ਆਫ ਐਮੀਨੈਸ, ਪੀ ਐੱਮ ਸ੍ਰੀ ਯੋਜਨਾ ਅਤੇ ਨਵੀਂ ਸਿੱਖਿਆ ਨੀਤੀ 2020 ਦੀ ਨੀਤੀਗਤ ਸਾਂਝ ਦੇ ਮਸਲੇ ਤੇ ਇਸੇ ਸਾਲ ਅਪ੍ਰੈਲ ਮਹੀਨੇ ਵਿਚ ਕਰਵਾਏ ਗਏ ਸੈਮੀਨਾਰ ਵਿੱਚ ਉੱਘੇ ਸਿੱਖਿਆ ਸਾਸ਼ਤਰੀ ਅਤੇ ਵਰਗ ਚੇਤਨਾ ਮੰਚ ਦੇ ਸੰਪਾਦਕ ਯਸ਼ਪਾਲ ਵੱਲੋਂ ਬੋਲਦਿਆਂ ਦੱਸਿਆ ਸੀ ਕਿ ਉਕਤ ਤਿੰਨੋ ਯੋਜਨਾਵਾਂ ਦਾ ਮੁੱਖ ਏਜੰਡਾ ਸਿੱਖਿਆ ਨੂੰ ਕਾਰਪੋਰੇਟਾਂ ਦੀਆਂ ਲੋੜਾਂ ਮੁਤਾਬਕ ਢਾਲਣਾ ਹੈ।
ਸੈਮੀਨਾਰ ਵਿੱਚ ਵੱਡੀ ਗਿਣਤੀ ਸਾਮਿਲ ਅਧਿਆਪਕਾਂ , ਵਿਦਿਅਰਥੀਆਂ, ਕਿਸਾਨਾਂ, ਮਜਦੂਰਾਂ ਨੂੰ ਸੰਬੋਧਨ ਕਰਦੇ ਹੋਏ ਯਸਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਪੀ ਐਮ ਸ਼੍ਰੀ ਸਕੂਲ ਅਤੇ ਪੰਜਾਬ ਸਰਕਾਰ ਦੀ ਸਕੂਲ ਆਫ ਐਮੀਨੈਂਸ ਦੀ ਯੋਜਨਾ ਗਰੀਬ ਬੱਚਿਆਂ ਦੀ ਸਰਕਾਰੀ ਸਿੱਖਿਆ ਦਾ ਉਜਾੜਾ ਕਰਨ ਵਾਲੀ ਯੋਜਨਾ ਹੈ।
ਉਨ੍ਹਾਂ ਕਿਹਾ ਕਿ ਕੇਂਦਰੀ ਤੇ ਸੂਬਾ ਸਰਕਾਰ ਇਸ ਯੋਜਨਾ ਰਾਂਹੀ ਆਪਣੇ ਕਾਰਪੋਰੇਟੀ,ਪ੍ਰਾਈਵੇਟਕਰਨ,ਉਦਾਰੀਕਰਨ ਅਤੇ ਸੰਸਾਰੀਕਰਨ ਦੇ ਏਜੰਡੇ ਨੂੰ ਲਾਗੂ ਕਰਕੇ ਸਿੱਖਿਆ ਨੂੰ ਨਿਰੋਲ ਵਿਉਪਾਰੀਕਰਨ ਦੀ ਵਸਤੂ ਬਣਾ ਦੇਣਾ ਚਾਹੁੰਦੀਆਂ ਹਨ।
ਇੰਨ੍ਹਾਂ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ,ਅਧਿਆਪਕਾਂ ਦੀ ਭਰਤੀ ,ਪ੍ਰਾਇਮਰੀ ਤੇ ਸੈਕੰਡਰੀ ਡਾਇਰੈਕਟੋਰੇਟਾਂ ਸਮੇਤ ਹੋਰ ਅਨੇਕਾਂ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ,ਜਿੰਨ੍ਹਾਂ ਬਾਰੇ ਸਰਕਾਰਾਂ ਅਜੇ ਤੱਕ ਚੁੱਪ ਹਨ। ਸਰਕਾਰਾਂ ਅਜਿਹੇ ਸਕੂਲ ਖੋਲ੍ਹ ਕੇ 85 ਫੀਸਦੀ ਗਰੀਬ ਬੱਚਿਆਂ ਕੋਲੋ ਵਿੱਦਿਆ ਵਰਗੀ ਅਨਮੋਲ ਦਾਤ ਵੀ ਖੋਹ ਲੈਣਾ ਚਾਹੁੰਦੀਆਂ ਹਨ।
ਇਸ ਬਾਰੇ ਬੋਲਦਿਆਂ ਯਸ਼ਪਾਲ ਨੇ ਕਿਹਾ ਕਿ ਸਕੂਲ਼ ਆਫ਼ ਐਮੀਨੈਸ ਅਤੇ ਪੀ ਐਮ ਸ੍ਰੀ ਸਕੂਲ਼ ਯੋਜਨਾਂ ਅਮਲ ਵਿੱਚ ਨਵੀਂ ਸਿੱਖਿਆ ਨੀਤੀ ਨੂੰ ਲੁਕਵੇਂ ਢੰਗ ਨਾਲ ਲਾਗੂ ਕਰਨ ਦੀਆਂ ਨੀਤੀਆਂ ਹੀ ਹਨ। ਸਿੱਖਿਆ ਨੀਤੀ 2020 ਜਿਹੜੀ ਨਾ ਲੋਕਾਂ ਜਿਨਾਂ ਤੇ ਇਹ ਲਾਗੂ ਹੋਣੀ ਆ ਉਹਨਾ ਤੋਂ ਅਤੇ ਨਾ ਹੀ ਦੇਸ ਦੀ ਸੰਸਦ ਵਿੱਚ ਇਹ ਪੇਸ਼ ਕਰਕੇ ਪ੍ਰਵਾਨਗੀ ਲੈਣ ਦੀ ਜ਼ਰੂਰਤ ਸਮਝੀ।
ਅਸਲ ਵਿੱਚ ਕੇਂਦਰ ਸਰਕਾਰ ਦਾ ਸਮੁੱਚੇ ਅਦਾਰਿਆਂ ਦਾ ਕੰਮ ਕਾਜ ਦਾ ਕੇਂਦਰੀ ਕਰਨ ਕਰਨਾ, ਪਹਿਲਾਂ ਲਾਗੂ ਸਿੱਖਿਆ ਨੀਤੀਆਂ ਵਿੱਚ ਸਾਮਿਲ ਵਿਦਿਅਰਥੀਆਂ, ਅਧਿਆਪਕਾਂ ਅਤੇ ਲੋਕ ਪੱਖੀ ਮਦਾਂ ਨੂੰ ਬਾਹਰ ਕੀਤਾ ਜਾ ਰਿਹਾ ਹੈ ਅਤੇ ਤਕਨੀਕੀ ਅਤੇ ਮਾਡਰਨ ਸਿੱਖਿਆ ਦੇ ਨਾਂ ਥੱਲੇ ਲੰਬੇ ਸਮੇਂ ਤੋਂ ਚਲਦੇ ਆ ਰਹੇ ਸਿੱਖਿਆ ਸਿਸਟਮ ਨੂੰ ਬਦਲਿਆ ਜਾ ਰਿਹਾ ਹੈ ਜੋ ਸਿਰਫ ਤੇ ਸਿਰਫ ਕਾਰਪੋਰੇਟਾਂ ਦੀਆਂ ਲੋੜਾਂ ਅਤੇ ਮੁਫਾਦਾਂ ਦੀ ਪੂਰਤੀ ਹੀ ਕਰਦੀ ਹੈ। ਇਸ ਲਈ ਨਵੀਂ ਸਿੱਖਿਆ ਨੀਤੀ 2020 ਦੇ ਨਾਲ ਨਾਲ ਪੀ ਐੱਮ ਸ੍ਰੀ ਅਤੇ ਸਕੂਲ ਆਫ ਐਮੀਨੈਸ ਦੇ ਅਸਲ ਮਨਸੂਬਿਆਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਬਠਿੰਡਾ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਸੈਮੀਨਾਰ ਵਿੱਚ ਆਏ ਸਮੁੱਚੇ ਅਧਿਆਪਕਾਂ , ਵਿਦਿਅਰਥੀਆਂ ਅਤੇ ਨੌਜਵਾਨਾਂ ਨੂੰ ਸਰਕਾਰ ਦੀ ਲਗਾਤਾਰ ਲੁਕਵੇਂ ਢੰਗ ਨਾਲ ਲਾਗੂ ਕੀਤੀਆਂ ਜਾ ਰਹੀਆਂ ਇਹਨਾਂ ਨੀਤੀਆਂ ਦਾ ਡਟਵੇਂ ਅਤੇ ਤਿੱਖੇ ਸੰਘਰਸਾਂ ਨਾਲ ਵਿਰੋਧ ਕਰਨ ਦਾ ਸੱਦਾ ਦਿੱਤਾ। ਓਹਨਾ ਕਿਹਾ ਕਿ ਸਾਰੇ ਰੰਗਾਂ ਦੀਆਂ ਸਰਕਾਰਾਂ ਦੀ ਲੋਕ ਵਿਰੋਧੀ ਫੈਸਲਿਆਂ ਵਿੱਚ ਆਪਸੀ ਸਾਂਝ ਭਿਆਲੀ ਅਤੇ ਏਜੰਡੇ ਸਾਂਝੇ ਹਨ ਜਿਸ ਕਰਕੇ ਸਿੱਖਿਆ ਨੂੰ ਕਾਰਪੋਰੇਟ ਘਰਾਣਿਆਂ ਦੀਆਂ ਲੋੜਾਂ ਮੁਤਾਬਕ ਢਾਲਣ ਦੀਆਂ ਨੀਤੀਆਂ ਖ਼ਿਲਾਫ ਸੰਘਰਸਾਂ ਦੇ ਪਿੜ ਮੱਲਨੇ ਚਾਹੀਦੇ ਹਨ।
ਸੈਮੀਨਾਰ ਵਿੱਚ ਮੰਚ ਸੰਚਾਲਨ ਜਿਲ੍ਹਾ ਸਕੱਤਰ ਜਸਵਿੰਦਰ ਸਿੰਘ ਨੇ ਸਮੂਹ ਅਧਿਆਪਕਾਂ ਨੂੰ ਸਿੱਖਿਆ ਨੀਤੀ 2020 , ਪੀ ਐੱਮ ਸ੍ਰੀ ਅਤੇ ਸਕੂਲ ਆਫ ਐਮੀਨੈਸ ਬਾਰੇ ਅਧਿਆਪਕਾਂ , ਵਿਦਿਅਰਥੀਆਂ ਅਤੇ ਆਮ ਲੋਕਾਂ ਵਿਚ ਇਸ ਦੇ ਮਾਰੂ ਪ੍ਰਭਾਵਾਂ ਬਾਰੇ ਚੇਤੰਨ ਕਰਨ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਹਮੇਸ਼ਾਂ ਇਸ ਤਰ੍ਹਾਂ ਦੇ ਚੇਤਨਾ ਸਮਾਗਮ ਅਤੇ ਸੰਘਰਸ਼ ਉਲੀਕਦੀ ਰਹੇਗੀ। ਸੈਮੀਨਾਰ ਵਿੱਚ ਨੌਜਵਾਨ ਭਾਰਤ ਸਭਾ ਤੋਂ ਅਸਵਨੀ ਕੁਮਾਰ ਘੁੱਦਾ, ਸਰਬਜੀਤ ਸਰਮਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਹਰਿੰਦਰ ਬਿੰਦੂ, ਪੰਜਾਬ ਸਟੂਡੈਂਟਸ ਯੂਨੀਅਨ ( ਸ਼ਹੀਦ ਰੰਧਾਵਾਂ) ਤੋਂ ਹੁਸ਼ਿਆਰ ਸਿੰਘ, ਪਰਮਜੀਤ ਸਿੰਘ ਸਾਬਕਾ ਡੀ ਟੀ ਐੱਫ ਪ੍ਰਧਾਨ, ਸਰਕਾਰੀ ਸਕੂਲ਼ ਲੈਬਾਟਰੀ ਯੂਨੀਅਨ ਤੋਂ ਗੁਰਵਿੰਦਰ ਸੰਧੂ , ਪਰਵਿੰਦਰ ਸਿੰਘ ਕੋ ਕਨਵੀਨਰ ਡੀ ਟੀ ਐੱਫ ਫਤਿਹਗੜ੍ਹ ਸਾਹਿਬ, 3582 ਅਧਿਆਪਕ ਯੂਨੀਅਨ ਤੋਂ ਗੁਰਜੀਤ ਸਿੰਘ ਆਦਿ ਸ਼ਾਮਿਲ ਹੋਏ।