ਪੰਜਾਬ ਨੈੱਟਵਰਕ, ਅਬੋਹਰ-
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ, ਇਕ ਪ੍ਰਾਇਮਰੀ ਸਕੂਲ ਦੇ ਅਧਿਆਪਕ ਵਲੋਂ ਕਿੰਨੀ ਬੇਰਹਿਮੀ ਦੇ ਨਾਲ ਇਕ ਵਿਦਿਆਰਥੀ ਨੂੰ ਕੁੱਟਿਆ ਜਾ ਰਿਹਾ ਹੈ।
ਵੀਡੀਓ ਅਬੋਹਰ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਸਿੱਖਿਆ ਵਿਭਾਗ ਵੱਲੋਂ ਪ੍ਰਾਇਮਰੀ ਸਕੂਲ ਦਾ ਅਧਿਆਪਕ ਸਸਪੈਂਡ
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਵੀਡੀਓ ਪੁੱਜਣ ਮਗਰੋਂ ਅਧਿਕਾਰੀਆਂ ਨੇ ਉਕਤ ਮਾਮਲੇ ਵਿੱਚ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਹਾਲਾਂਕਿ ਇਸ ਮਾਮਲੇ ਵਿਚ ਵਿਦਿਆਰਥੀ ਦੇ ਪਿਤਾ ਨੇ ਕਿਹਾ ਹੈ ਕਿ, ਅਧਿਆਪਕ ਨੇ ਜੋ ਕੀਤਾ, ਉਹ ਬਿਲਕੁਲ ਠੀਕ ਕੀਤਾ।
ਜਦੋਂਕਿ ਬਲਾਕ ਪ੍ਰਾਇਮਰੀ ਅਫ਼ਸਰ ਭਾਲਾ ਰਾਮ ਨੇ ਮੀਡੀਆ ਨੂੰ ਦੱਸਿਆ ਕਿ, ਉਕਤ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਇੰਨਕੁਆਰੀ ਕਰਵਾਈ- ਡੀਸੀ ਸੇਨੂ ਦੁੱਗਲ
ਦੂਜੇ ਪਾਸੇ, ਡੀਸੀ ਸੇਨੂ ਦੁੱਗਲ ਨੇ ਕਿਹਾ ਕਿ, ਬੀਤੇ ਦਿਨ ਮੈਂ ਡੀਈਓ ਨੂੰ ਆਪਣੇ ਦਫ਼ਤਰ ਬੁਲਾਇਆ ਸੀ ਅਤੇ ਕਾਰਵਾਈ ਕਰਨ ਲਈ ਕਿਹਾ ਸੀ। ਇਸ ਮਾਮਲੇ ਦੀ ਇੰਨਕੁਆਰੀ ਕਰਵਾਈ ਹੈ।
ਡੀਸੀ ਸੇਨੂ ਦੁੱਗਲ ਨੇ ਕਿਹਾ ਕਿ, ਅਧਿਆਪਕ ਖਿਲਾਫ਼ ਅਨੁਸਾਸ਼ਣੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ, ਜੋ ਵੀ ਰੂਲ ਮੁਤਾਬਿਕ ਕਾਰਵਾਈ ਹੈ, ਉਹ ਕਾਰਵਾਈ ਕੀਤੀ ਜਾਵੇਗੀ।