ਪੰਜਾਬ ਨੈੱਟਵਰਕ, ਚੰਡੀਗੜ੍ਹ–
ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ 2 ਸਰਕਾਰੀ ਅਧਿਆਪਕਾਂ ਸਮੇਤ 3 ਜਣਿਆ ਦੀ ਮੌ.ਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ, ਉਕਤ ਅਧਿਆਪਕ ਡਿਊਟੀ ਜਾ ਰਹੇ ਸਨ।
ਸਥਾਨਕ ਲੋਕਾਂ ਨੇ ਪੰਜਾਬ ਨੈਟਵਰਕ ਨੂੰ ਦੱਸਿਆ ਕਿ, ਇੱਕ ਗੱਡੀ ਵਿਚ ਸਵਾਰ ਹੋ ਕੇ ਜਲਾਲਾਬਾਦ ਤੋਂ ਅਧਿਆਪਕ ਤਰਨਤਾਰਨ ਡਿਊਟੀ ‘ਤੇ ਜਾ ਰਹੇ ਸਨ। ਜਦੋਂ ਉਹ ਫਿਰੋਜ਼ਪੁਰ ਫਾਜ਼ਿਲਕਾ ਰੋਡ ‘ਤੇ ਪੈਂਦੇ ਪਿੰਡ ਖਾਈ ਫੇਮੇ ਕੀ ਲਾਗੇ ਪੁੱਜੇ ਤਾਂ, ਅਧਿਆਪਕਾਂ ਨਾਲ ਵਾਲੀ ਗੱਡੀ ਦੀ ਟੱਕਰ ਇੱਕ PRTC ਬੱਸ ਨਾਲ ਹੋ ਗਈ।
ਇਹ ਟੱਕਰ ਇਨੀਂ ਭਿਆਨਕ ਸੀ ਕਿ, 2 ਅਧਿਆਪਕਾਂ ਸਮੇਤ 3 ਜਣਿਆ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ, ਜਦੋਂਕਿ ਗੱਡੀ ਵਿੱਚ ਸਵਾਰ ਹੋਰ ਜਖਮੀ ਹੋ ਗਏ। ਖਬਰਾਂ ਮੁਤਾਬਿਕ, ਕਰੀਬ ਅੱਠ ਅਧਿਆਪਕ ਗੱਡੀ ਵਿਚ ਸਵਾਰ ਸਨ।
-ਹੋਰ ਅਪਡੇਟ ਹੋ ਰਹੀ ਹੈ….
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)