ਪੰਜਾਬ ‘ਚ AAP ਨੂੰ ਵੱਡਾ ਝਟਕਾ; ਕੁਲਦੀਪ ਧਾਲੀਵਾਲ ਦੇ ਜੱਦੀ ਪਿੰਡੋਂ ਕਈ ਆਗੂ ਅਕਾਲੀ ਦਲ ‘ਚ ਸ਼ਾਮਲ
ਅੰਮ੍ਰਿਤਸਰ, 13 ਅਪ੍ਰੈਲ 2026:
ਹਲਕਾ ਰਾਜਾਸਾਂਸੀ ਦੇ ਸਿਆਸੀ ਮੈਦਾਨ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ (AAP) ਨੂੰ ਜ਼ੋਰਦਾਰ ਪਛਾੜ ਦਿੱਤੀ ਹੈ।
ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਜੱਦੀ ਪਿੰਡ ਜਗਦੇਵ ਕਲਾਂ ਅਤੇ ਨੇੜਲੇ ਪਿੰਡ ਬਲੱਗਣ ਤੋਂ ‘ਆਪ’ ਦੇ ਕਈ ਅਹੁਦੇਦਾਰ ਅਤੇ ਦੋ ਦਰਜਨ ਦੇ ਕਰੀਬ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇਨ੍ਹਾਂ ਪਰਿਵਾਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਤਸਵੀਰਾਂ ਸਾਂਝੀਆਂ ਕੀਤੀਆਂ। ਇਸ ਸਬੰਧੀ ਮਜੀਠੀਆ ਨੇ ਜਾਣਕਾਰੀ ਸਾਂਝੀ ਕੀਤੀ ਹੈ।
ਉਨ੍ਹਾਂ ਨੇ ਸ਼ਾਮਲ ਹੋਏ ਪਰਿਵਾਰਾਂ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ- ਹਲਕਾ ਰਾਜਾਸਾਂਸੀ ਦੇ ਪਿੰਡ ਜਗਦੇਵ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਬਲਜਿੰਦਰ ਸਿੰਘ ਕਾਲਾ, ਸੁਖਜੀਤ ਸਿੰਘ ਫੌਜੀ, ਬਲਵਿੰਦਰ ਸਿੰਘ ਨੰਬਰਦਾਰ, ਲਵਪ੍ਰੀਤ ਸਿੰਘ ਯੂਥ ਆਗੂ, ਜਸਕਰਨ ਸਿੰਘ, ਪਲਵਿੰਦਰ ਸਿੰਘ, ਬਲਵਿੰਦਰ ਸਿੰਘ, ਸਰਵਨ ਸਿੰਘ ਅਤੇ ਪਿੰਡ ਬਲੱਗਣ ਤੋਂ ਸੁਖਦੇਵ ਸਿੰਘ (ਬਲਾਕ ਪ੍ਰਧਾਨ) ਹਰਸ਼ਾ ਛੀਨਾ, ਦਲਬੀਰ ਸਿੰਘ (ਮੈਂਬਰ ਪੰਚਾਇਤ) ਆਕਾਸ਼ ਦੀਪ ਸਿੰਘ, ਬਬਲੂ ਪਹਿਲਵਾਨ, ਕਸ਼ਮੀਰ ਸਿੰਘ (ਸਾਬਕਾ ਪੰਚਾਇਤ ਮੈਂਬਰ) ਨੇ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਸ਼੍ਰੋਮਣੀ ਅਕਾਲੀ ਦਲ ਪਰਿਵਾਰ ਵਿੱਚ ਸ਼ਮੂਲੀਅਤ ਕੀਤੀ। ਮੈਂ ਸਭ ਵੀਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਾ ਹੋਇਆ ਬਣਦੇ ਮਾਣ ਸਤਿਕਾਰ ਦਾ ਭਰੋਸਾ ਦਿੰਦਾ ਹਾਂ।
ਬਿਕਰਮ ਸਿੰਘ ਮਜੀਠੀਆ ਨੇ ਨਵੇਂ ਸ਼ਾਮਲ ਹੋਏ ਆਗੂਆਂ ਅਤੇ ਪਰਿਵਾਰਾਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ, “ਅੱਜ ਹਲਕਾ ਰਾਜਾਸਾਂਸੀ ਦੇ ਸੂਝਵਾਨ ਸਾਥੀਆਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ‘ਤੇ ਭਰੋਸਾ ਜਤਾਇਆ ਹੈ। ਮੈਂ ਸਭ ਵੀਰਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੰਦਾ ਹਾਂ।”
ਇਸ ਸ਼ਮੂਲੀਅਤ ਨੂੰ ਸਾਬਕਾ ਮੰਤਰੀ ਕੁਲਦੀਪ ਧਾਲੀਵਾਲ ਲਈ ਇੱਕ ਵੱਡੀ ਨਾਮੋਸ਼ੀ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਇਹ ਸਾਰੀ ਟੁੱਟ-ਭੱਜ ਉਨ੍ਹਾਂ ਦੇ ਆਪਣੇ ਪ੍ਰਭਾਵ ਵਾਲੇ ਜੱਦੀ ਪਿੰਡ ਵਿੱਚ ਹੋਈ ਹੈ।
ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਅਹੁਦੇਦਾਰਾਂ ਦਾ ਆਪਣੀ ਹੀ ਪਾਰਟੀ ਤੋਂ ਮੋਹ ਭੰਗ ਹੋਣਾ ਪੰਜਾਬ ਵਿੱਚ ਬਦਲ ਰਹੀ ਸਿਆਸੀ ਫ਼ਿਜ਼ਾ ਦਾ ਸੰਕੇਤ ਹੈ।






