ਨਵੀਂ ਦਿੱਲੀ:
ਦੇਸ਼ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਕੋਰੋਨਾ ਇਨਫੈਕਸ਼ਨ ਤੋਂ ਬਚਣ ਲਈ ਕੇਂਦਰ ਸਰਕਾਰ ਵੱਲੋਂ ਅਰੋਗਿਆ ਸੇਤੂ ਐਪ ਨੂੰ ਲਾਂਚ ਕੀਤਾ ਗਿਆ ਸੀ, ਜਿਸ ਨਾਲ ਲੋਕਾਂ ਨੂੰ ਆਪਣੇ ਆਸ-ਪਾਸ ਦੇ ਇਨਫੈਕਟਿਡ ਲੋਕਾਂ ਦੀ ਜਾਣਕਾਰੀ ਮਿਲ ਸਕੇ। ਹੁਣ ਇਸ ਐਪ ‘ਚ ਨਵਾਂ ਫੀਚਰ ਜੋੜ ਦਿੱਤਾ ਗਿਆ ਹੈ, ਜਿਸ ‘ਚ ਕੋਰੋਨਾ ਦੇ ਖ਼ਤਰੇ ਦੌਰਾਨ ਯੂਜ਼ਰਜ਼ ਦੀ ਸੁਰੱਖਿਆ ਹੋਰ ਵੱਧ ਸਕੇਗੀ।
ਇਕ ਟਵੀਟ ‘ਚ ਐਪ ਨਾਲ ਜੁੜੇ ਨਵੇਂ ਫੀਚਰ ਦਾ ਐਲਾਨ ਕਰਦਿਆਂ ਕਿਹਾ ਗਿਆ ਕਿ ਐਪ ਹੁਣ ਉਨ੍ਹਾਂ ਲੋਕਾਂ ਦੀ ਇਕ ਸੂਚੀ ਦਿਖਾਏਗਾ, ਜੋ ਤੁਹਾਡੇ ਆਸ-ਪਾਸ ਰਹੇ ਹਨ ਤੇ ਜਿਨ੍ਹਾਂ ਨਾਲ ਬਲੂਟੁੱਥ ਕੁਨੈਸ਼ਨ (Bluetooth Connection) ਸਥਾਪਿਤ ਹੋਇਆ ਹੈ। ਇਹ ਲੋਕਾਂ ਨੂੰ ਉਨ੍ਹਾਂ ਯੂਜ਼ਰਜ਼ ਦੀ ਪਛਾਣ ਕਰਨ ਦੀ ਮਨਜ਼ੂਰੀ ਦੇਵੇਗਾ, ਜਿਨ੍ਹਾਂ ਦੇ ਸੰਪਰਕ ‘ਚ ਉਹ ਸਰੀਰਕ ਰੂਪ ਨਾਲ ਜਾਂ ਹੋਰ ਤਰੀਕੇ ਨਾਲ ਆਏ ਹਨ।
ਅਰੋਗਿਆ ਸੇਤੂ ਵੱਲੋਂ ਹੋਇਆ ਇਹ ਟਵੀਟ
ਅਰੋਗਿਆ ਸੇਤੂ ਵੱਲੋਂ ਕੀਤੇ ਗਏ ਟਵੀਟ ‘ਚ ਕਹਿ ਗਿਆ ਹੈ ਕਿ ਇਹ ਨਵਾਂ ਫੀਚਰ ਤੁਹਾਨੂੰ ਖ਼ੁਦ ਲਈ ਹੋਣ ਵਾਲੇ ਖ਼ਤਰਿਆਂ ਨੂੰ ਜਾਣਨ ਦੇ ਸਮਰੱਥ ਬਣਾਏਗਾ। ਕੁਝ ਬਲੂਟੁੱਥ ਕੁਨੈਕਟਰਜ਼ ਯਾਤਰਾ ਦੌਰਾਨ ਥੋੜ੍ਹੇ ਸਮੇਂ ਲਈ ਰਹਿ ਸਕਦੇ ਹਨ। ਕੁਝ ਉਦੋਂ, ਜਦੋਂ ਕਿਸੇ ਨਾਲ ਸਰੀਰਕ ਸੰਪਰਕ ‘ਚ ਰਹੇ ਹੋ। ਹਮੇਸ਼ਾ ਜ਼ਰੂਰੀ ਸਾਵਧਾਨੀਆਂ ਵਰਤਣਾ ਤੇ ਆਪਣੇ ਲੱਛਣਾਂ ਨੂੰ ਮੋਨੀਟਰ ਕਰਨਾ ਬਹੁਤ ਜ਼ਰੂਰੀ ਹੈ।
Aarogya Setu has new features – let’s you know of your BT contacts and allows you to assess your risk level. Update your App and click on See Recent Contacts to get this information. @CovidIndiaSeva@mygovindia@MoHFW_INDIA#SetuMeraBodyguard#IndiaFightsCoronapic.twitter.com/IsexQVITNE
ਨਵਾਂ ਫੀਚਰ ਇਸ ਤਰ੍ਹਾਂ ਕਰਦਾ ਹੈ ਕੰਮ
ਅਰੋਗਿਆ ਸੇਤੂ ਐਪ ਦਾ ਨਵਾਂ ਫੀਚਰ ਯੂਜ਼ਰ ਨੂੰ ਆਪਣੇ ਆਸ-ਪਾਸ ਤੇ ਨੇੜੇ ਆਏ ਲੋਕਾਂ ਨਾਲ ਜੁੜੇ ਖ਼ਤਰੇ ਨੂੰ ਪਛਾਣਨ ਦੀ ਸਮਰੱਥਾ ਦਿਵਾਉਂਦਾ ਹੈ। ਅਰੋਗਿਆ ਸੇਤੂ ਵੱਲੋਂ ਜਾਰੀ ਕੀਤੇ ਗਏ ਟਵੀਟ ‘ਚ ਕਿਹਾ ਗਿਆ ਹੈ ਕਿ ਯੂਜ਼ਰ ਨੂੰ ਐਪ ਨੂੰ ਮਨਜ਼ੂਰੀ ਦੇਣ ਦੌਰਾਨ ਉਨ੍ਹਾਂ ਦਾ ਡਾਟਾ ਅਪਲੋਡ ਕਰਨਾ ਪਵੇਗਾ। ਨਵਾਂ ਫੀਚਰ ਫਿਲਹਾਲ ਅਰੋਗਿਆ ਸੇਤੂ ਐਪ ਦੇ ਐਂਡਰਾਇਡ ਵਰਜ਼ਨ ‘ਚ ਮੁਹੱਈਆ ਹੈ। ਜਲਦ ਹੀ ਇਹ ਵਰਜ਼ਨ ਆਈਓਐੱਸ ਯੂਜ਼ਰਜ਼ ਲਈ ਵੀ ਮੁਹੱਈਆ ਹੋ ਜਾਵੇਗਾ।
ਜੇ ਤੁਹਾਡਾ ਸਟੇਟਸ ਮਾਰਡਰੇਟ ਰਿਸਕ ਜਾਂ ਹਾਈ ਰਿਸਕ ‘ਚ ਪਾਇਆ ਜਾਂਦਾ ਹੈ ਤਾਂ ਤੁਹਾਡੀ ਸਕਰੀਨ ਪੀਲੀ ਜਾਂ ਸੰਤਰੀ ਹੋ ਜਾਵੇਗੀ। ਅਰੋਗਿਆ ਸੇਤੂ ਆਪ ਦੀ ਮਦਦ ਨਾਲ ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਕਿਸ ਤਰੀਕ ਨੂੰ, ਕਿਸ ਸਮੇਂ ਤੇ ਉਹ ਜਗ੍ਹਾ, ਜਿੱਥੇ ਕਿੰਨੇ ਸਮੇਂ ਲਈ ਤੁਸੀਂ ਰੁਕੇ ਸੀ, ਜਿੱਥੋਂ ਦਾ ਕੋਈ ਬਲੂਟੁੱਥ ਕੁਨੈਕਟ ਕੋਰੋਨਾ ਇਨਫੈਕਟਿਡ ਮਿਲਿਆ ਹੋਵੇ। ਇਸ ਨਾਲ ਤੁਹਾਨੂੰ ਆਪਣੇ ਖ਼ਤਰੇ ਦੀ ਸਮਰੱਥਾ ਦਾ ਪਤਾ ਲੱਗ ਸਕੇਗਾ।