“ਇਕ ਅਧਿਆਪਕਾ ਦਾ ਅਧੂਰਾ ਚੰਦਰਯਾਨ”

317

 

23 ਅਗਸਤ ਅਤੇ ਦਿਨ ਬੁੱਧਵਾਰ ਸੀ..
ਜਦੋਂ ਚੰਦਰਯਾਨ ਲੈਡ ਕਰਨ ਵਾਲਾ ਸੀ ਚੰਨ ਤੇ…..
ਸਾਰੇ ਭਾਰਤੀਆਂ ਸਮੇਤ ਇਕ ਸਕੂਲ
ਅਧਿਆਪਕਾਂ …ਨੂੰ ਵੀ
ਬੜਾ ਹੀ ਚਾਅ ਸੀ
ਮਸਾ ਮਿਲਿਆ ਹੋਉ ਕਿਤੇ
Free ਪੀਰੀਅਡ ਅਧਿਆਪਕਾਂ ਨੂੰ
ਸਮਾ ਅਜਾਈ ਗੁਵਾਉਣ ਨਾਲੋਂ..ਉਸਨੇ
ਕਰਨਾ ਚਾਹਿਆ ਵਿਹਲੇ ਸਮੇਂ ਦਾ ਸਹੀ ਇਸਤੇਮਾਲ
ਚੁੱਕ ਲਏ ਟੇਬਲ ਤੋਂ ਪੈਨਸਲ.. ਕਲਰ.. ਅਤੇ ਇਕ ਚਾਰਟ…
ਅਪਣੀ ਕਲਾ ਦੇ ਹੁਨਰ ਨਾਲ
ਬਣਾ ਹੀ ਰਹੀ ਸੀ ਮਿਹਨਤੀ ਅਧਿਆਪਕਾਂ ਚੰਦਰਯਾਨ
ਬੇਖਬਰ ਸੀ ਵਰਤਣ ਵਾਲੇ ਭਾਣੇ ਤੋਂ
ਨਿਭਾ ਰਹੀ ਸੀ

ਇਕ ਅਧਿਆਪਕ ਹੋਣ ਦਾ
ਵਧੀਆ ਕਿਰਦਾਰ
ਅਚਾਨਕ ਇੱਕ ਘਟਨਾ ਨਾਲ
ਸਕੂਲ ਦੇ ਬੱਚਿਆਂ ਅਤੇ ਅਧਿਆਪਕਾਂ ਵਿੱਚ ਮਚ ਗਈ ਹਾਹਾਕਾਰ…
ਕੁਝ ਮਿੰਟਾਂ ਵਿੱਚ ਚਾਰੇ ਪਾਸੇ
ਰਵਿੰਦਰ ਮੈਡਮ ਨਾਲ ਤਿੰਨ ਅਧਿਆਪਕ ਸਾਥੀ ਸਕੂਲ ਦਾ ਲੈਟਰ
ਡਿੱਗਣ ਕਰਕੇ ਦੱਬ ਗਏ
ਮਲਬੇ ..ਵਿਚਕਾਰ
ਪਰ ਕੁਝ ਮਿੰਟਾਂ ਵਿੱਚ ਪਤਾ ਸੀ ਲੱਗਿਆ
ਤਿੰਨ ਅਧਿਆਪਕ ਸਨ ਸਹੀ ਸਲਾਮਤ ਰੱਬ ਦੀ ਮਿਹਰ ਸਦਕਾ
ਪਰ ਰਵਿੰਦਰ ਮੈਡਮ ਦਾ
ਅਧੂਰਾ ਰਹਿ ਗਿਆ ਸੀ ਚਾਰਟ ਉੱਤੇ
ਬਣਨ ਤੋਂ ਚੰਦਰਯਾਨ…
ਕਿਉਂਕਿ ਹਮੇਸ਼ਾ ਲਈ ਕਹਿ ਗਏ ਸੀ ਅਲਵਿਦਾ
ਉਹਨਾਂ ਦੇ ਅਾਖਿਰੀ ਸਾਹ…
ਪਰ…. ਉਹ ਇਕੱਲੀ ਅਧਿਆਪਕਾਂ ਹੀ ਨਹੀਂ ਸੀ
ਕਿਸੇ ਦੀ ਧੀ.. ਪਤਨੀ ਅਤੇ ਕਿਸੇ ਮਸੂਮਾਂ ਦੀ ਉਹ ਵੀ ਸੀ ਇੱਕ ਮਾਂ
ਉਸਦਾ ਵੀ ਸੀ ਹੱਸਦਾ ਖੇਡਦਾ ਛੋਟਾ ਜਿਹਾ ਪਰਿਵਾਰ
ਹੋਰਨਾਂ ਬੱਚਿਆਂ ਵਾਂਗ ਉਸਦੇ ਵੀ ਬੱਚੇ
ਅਪਣੀ ਮਾਂ ਦੇ ਘਰ ਪਰਤਣ
ਦਾ ਕਰਦੇ ਹੋਣਗੇ
ਬੇਸਬਰੀ ਨਾਲ ਇੰਤਜ਼ਾਰ
ਸਮੂਹ ਅਧਿਆਪਕ ਸਾਥੀਆਂ ਦਾ
ਬਸ ਇਕੋ -ਇਕ ਸਵਾਲ❓

ਅਧਿਆਪਕਾਂ ਦੀ ਮੌਤ ਲਈ ਜੁਮੇਵਾਰ ਕੋਣ
ਸਕੂਲ ਪ੍ਬੰਧਕ ਜਾ ਫ਼ਿਰ ਠੇਕੇਦਾਰ
ਜਿਸਨੇ ਭ੍ਰਿਸਟ ਹੋਕੇ
ਵਿੱਦਿਆ ਦੇ ਮੰਦਰ ਵਿੱਚ
ਲਗਾਇਆ ਨਹੀਂ ਵਧੀਆ ਸਮਿੰਟ.. ਰੇਤਾ ਬਜਰੀ
ਨਾ ਵਿਛਾਇਆ ਚੰਗੀ ਤਰ੍ਹਾਂ ਜਾਲ
ਸਰਕਾਰ ਪਹਿਲ ਦੇ ਅਧਾਰ ਤੇ
ਕਰੇ ਇਸਦੀ ਜਾਚ
ਮਿਲੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ
ਰੀਨਾ ਸਮੇਤ ਸਮੂਹ ਅਧਿਆਪਕਾਂ ਦੀ
ਸਰਕਾਰ ਨੂੰ ਬਸ ਇਹੋ ਫਰਿਆਦ।

ਰੀਨਾ ਰਾਣੀ
ਸਮਾਜਿਕ ਸਿੱਖਿਆ ਮਿਸਟੈ੍ਸ
ਸਰਕਾਰੀ ਅਦਾਰਸ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੋਧੀਪੁਰ) ਅਨੰਦਪੁਰ ਸਾਹਿਬ ।