ਕਿਸਾਨੀ ਮੰਗਾਂ ਨੂੰ ਲੈ ਕੇ ਧਰਨਾ ਦੇਣ ਦਾ ਐਲਾਨ- ਸੰਯੁਕਤ ਕਿਸਾਨ ਮੋਰਚਾ

182

 

  • 12 ਜੂਨ ਤੋਂ 16 ਤੱਕ ਕਿਸਾਨੀ ਮੰਗਾਂ ਮਨਵਾਉਣ ਲਈ ਡੀ ਸੀ ਦਫਤਰ ਅੱਗੇ ਲਗਾਤਾਰ ਲਗਾਇਆ ਜਾਵੇਗਾ ਧਰਨਾ

ਜਸਵੀਰ ਸੋਨੀ ਬੁਢਲਾਡਾ

ਸੰਯੁਕਤ ਕਿਸਾਨ ਮੋਰਚੇ ਦੀ ਜਿਲਾ ਮੀਟਿੰਗ “ਤੇਜਾ ਸਿੰਘ ਸੰਤੁਤਰ ਭਵਨ” ਮਾਨਸਾ ਵਿਖੇ ਹੋਈ ਪਿਛਲੇ ਪਰੋਗਰਾਮਾਂ ਦਾ ਰਵਿਊ ਕਰਨ ਉਪਰੰਤ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਰਹਿੰਦੀਆਂ ਕਿਸਾਨੀ ਮੰਗਾਂ ਨਰਮੇ ਦਾ ਮੁਆਵਜ਼ਾ,ਗੜੇਮਾਰੀ ਪ੍ਰਭਾਵਿਤ ਫਸਲਾਂ ਦੀ ਗਿਰਦਾਵਰੀ ਮਸਲਾ,ਮੂੰਗੀ ਤੇ ਐਮ.ਐਸ.ਪੀ ਲਾਗੂ ਕਰਾਉਣ,ਲੰਪੀ ਸਕਿਨ,ਸੋਲਰ ਮੋਟਰਾਂ ਦਾ ਮਸਲਾ,ਬਿਜਲੀ ਸਰਕਟ ਨਾਲ ਫਸਲੀ ਨੁਕਸਾਨ, ਝੱਖੜ ਤੇ ਰਜਵਾਹਿਆਂ ਦੇ ਓਵਰਲੋਡ ਕਾਰਨ ਘਰੇਲੂ ਤੇ ਫਸਲੀ ਨੁਕਸਾਨ ਦੇ ਮੁਆਵਜੇ ਸਮੇਤ ਤਮਾਮ ਅਧੂਰੀਆਂ ਮੰਗਾਂ ‘ਤੇ 12 ਜੂਨ ਤੋਂ 16 ਜੂਨ ਤੱਕ ਦਿਨ-ਰਾਤ ਲਗਾਤਾਰ ਡੀ ਸੀ ਦਫਤਰ ਨੇੜੇ ਧਰਨਾ ਦਿੱਤਾ ਜਾਵੇਗਾ ਤੇ ਮੋਰਚੇ ਦੇ ਬੈਨਰ ਹੇਠ ਸਾਰੀਆਂ ਧਿਰਾਂ ਦੇ ਆਗੂ,ਵਰਕਰ ਵੱਡੀ ਗਿਣਤੀ ਡੀ ਸੀ ਕੰਪਲੈਕਸ ਸਮੂਲੀਅਤ ਕਰਨਗੇ। ਅੱਜ ਦੀ ਮੀਟਿੰਗ ਦੀ ਪਰਧਾਨਗੀ ਜਮਹੂਰੀ ਕਿਸਾਨ ਸਭਾ ਦੇ ਆਗੂ ਮਾਸਟਰ ਛੱਜੂ ਰਾਮ ਰਿਸੀ ਨੇ ਕੀਤੀ,ਸੰਯੁਕਤ ਮੋਰਚੇ ਅਧੀਨ ਆਉਂਦੀਆ ਧਿਰਾਂ ਦੇ ਪਿਛਲੇ ਦਿਨੀਂ ਵਿਛੜ ਚੁੱਕੇ ਸਾਥੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕਰਦਿਆਂ ਸੋਕ ਮਤਾ ਪਾਇਆ ਗਿਆ।

ਮੀਟਿੰਗ ਦੌਰਾਨ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਰਾਮਫਲ ਚੱਕ ਅਲੀਸ਼ੇਰ,ਨਰਿੰਦਰ ਕੌਰ ਬੁਰਜ ਹਮੀਰਾ,ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ)ਦੇ ਆਗੂ ਰੂਪ ਸਿੰਘ ਢਿੱਲੋਂ,ਮਲਕੀਤ ਸਿੰਘ ਮੰਦਰਾਂ,ਲੱਖੋਵਾਲ ਦੇ ਆਗੂ ਲਾਭ ਸਿੰਘ ਬਰਨਾਲਾ,ਬੀ ਕੇ ਯੂ ਡਕੌਂਦਾ(ਧਨੇਰ) ਦੇ ਆਗੂ ਬਲਵਿੰਦਰ ਸ਼ਰਮਾ, ਕੁਲਵੰਤ ਸਿੰਘ ਕਿਸਨਗੜ,ਮਾਲਵਾ ਦੇ ਆਗੂ ਮਲੂਕ ਸਿੰਘ ਹੀਰਕੇ,ਇਕਬਾਲ ਸਿੰਘ ਹੀਰਕੇ,ਕਾਦੀਆਂ ਦੇ ਆਗੂ ਪਰਮਜੀਤ ਸਿੰਘ ਗਾਗੋਵਾਲ,ਮਲਕੀਤ ਸਿੰਘ ਗਾਗੋਵਾਲ,ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਦੇ ਆਗੂ ਇਕਬਾਲ ਸਿੰਘ ਮਾਨਸਾ,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਭਜਨ ਸਿੰਘ ਘੁੰਮਣ,ਜਮਹੂਰੀ ਕਿਸਾਨ ਸਭਾ ਦੇ ਆਗੂ ਮੇਜਰ ਸਿੰਘ ਦੂਲੋਵਾਲ,ਮੈਡੀਕਲ ਪਰੈਕਟੀਸਨਰਜ ਐਸੋਸੀਏਸ਼ਨ ਦੇ ਆਗੂ ਡਾਕਟਰ ਧੰਨਾ ਮੱਲ ਗੋਇਲ,ਸੱਤਪਾਲ ਰਿਸ਼ੀ ਤੋਂ ਇਲਾਵਾ ਸੰਯੁਕਤ ਮੋਰਚੇ ਦੇ ਆਗੂ ਗੁਰਜੰਟ ਸਿੰਘ ਮਾਨਸਾ,ਕਰਤਾਰ ਸਿੰਘ ਵਰਨ,ਸੁਖਚਰਨ ਦਾਨੇਵਾਲੀਆ ਤੇ ਨਾਜਰ ਸਿੰਘ ਹਾਜਿਰ ਸਨ।