ਪੰਜਾਬ ‘ਚ BLO ਅਧਿਆਪਕਾਂ ਦੀ ਮੌਤ; ਟੀਚਰ ‘ਤੇ ਵਧਿਆ ਗੈਰ-ਵਿਦਿਅਕ ਕੰਮਾਂ ਦਾ ਬੋਝ

 

ਪੰਜਾਬ ‘ਚ BLO ਅਧਿਆਪਕਾਂ ਦੀ ਮੌਤ; ਟੀਚਰ ‘ਤੇ ਵਧਿਆ ਗੈਰ-ਵਿਦਿਅਕ ਕੰਮਾਂ ਦਾ ਬੋਝ

BLO ਦੇ ਵਾਧੂ ਕੰਮਕਾਜ ਦਾ ਦਬਾਅ ਨਾ ਚੱਲਦੇ ਹੋਏ ਪ੍ਰਦੀਪ ਕੁਮਾਰ ਹੋਇਆ ਦੇਹਾਂਤ- ਜਸਵਿੰਦਰ ਸਿੰਘ ਸਮਾਣਾ/ ਪਰਮਜੀਤ ਸਿੰਘ ਪਟਿਆਲਾ

ਪਟਿਆਲਾ 5 ਅਪ੍ਰੈਲ 2026:

ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ ਵਿਖੇ ਤਾਇਨਾਤ ਈ.ਟੀ.ਟੀ. ਅਧਿਆਪਕ ਪ੍ਰਦੀਪ ਕੁਮਾਰ ਦੀ ਬੂਥ ਲੈਵਲ ਅਫ਼ਸਰ (BLO) ਵਜੋਂ ਡਿਊਟੀ ਨਿਭਾਉਂਦਿਆਂ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਧਿਆਪਕ ਆਗੂਆਂ ਨੇ ਇਸ ਮੌਤ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਏ ਜਾ ਰਹੇ ਬੇਲੋੜੇ ਕੰਮ ਦੇ ਦਬਾਅ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਮਾਨਸਿਕ ਦਬਾਅ ਅਤੇ ਗੈਰ-ਵਿੱਦਿਅਕ ਕੰਮਾਂ ਦਾ ਵਿਰੋਧ

ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਦੱਸਿਆ ਕਿ ਪ੍ਰਦੀਪ ਕੁਮਾਰ ‘ਤੇ ਸਕੂਲੀ ਡਿਊਟੀ ਦੇ ਨਾਲ-ਨਾਲ ਬੀ.ਐਲ.ਓ. ਦਾ ਵਾਧੂ ਭਾਰ ਸੀ। ਖ਼ਾਸ ਕਰਕੇ SIR (ਐਸ.ਆਈ.ਆਰ.) ਤਹਿਤ ਮੈਪਿੰਗ ਅਤੇ ਅੰਕੜਿਆਂ ਦੇ ਕੰਮ ਦਾ ਇੰਨਾ ਜ਼ਿਆਦਾ ਦਬਾਅ ਸੀ ਕਿ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗ ਪਏ ਸਨ।

ਆਗੂਆਂ ਨੇ ਕਿਹਾ ਕਿ, ਅਧਿਆਪਕਾਂ ਤੋਂ ਗੈਰ-ਵਿੱਦਿਅਕ ਕੰਮ ਲੈਣਾ ਤੁਰੰਤ ਬੰਦ ਕੀਤਾ ਜਾਵੇ। ਬੀ.ਐਲ.ਓ. ਡਿਊਟੀ ਦੇ ਨਾਂ ‘ਤੇ ਬੇਲੋੜੀਆਂ ਮੀਟਿੰਗਾਂ, ਟ੍ਰੇਨਿੰਗਾਂ ਅਤੇ ਅੰਕੜਿਆਂ ਦੇ ਬੋਝ ਹੇਠ ਅਧਿਆਪਕਾਂ ਨੂੰ ਮਜਬੂਰ ਕੀਤਾ ਜਾਂਦਾ ਹੈ। ਪ੍ਰਦੀਪ ਕੁਮਾਰ ਦੀ ਮੌਤ ਡਿਊਟੀ ਦੌਰਾਨ ਬੇਲੋੜੇ ਪ੍ਰੈਸ਼ਰ ਨੂੰ ਨਾ ਸਹਾਰਦੇ ਹੋਏ ਹੋਈ ਹੈ।

ਗੌਰਮਿੰਟ ਟੀਚਰਜ਼ ਯੂਨੀਅਨ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਮੰਗਾਂ ਰੱਖੀਆਂ; ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮ੍ਰਿਤਕ ਅਧਿਆਪਕ ਦੀ ਪਤਨੀ ਅਤੇ ਬੱਚਿਆਂ ਨੂੰ ਤੁਰੰਤ ਸਰਕਾਰੀ ਨੌਕਰੀ ਪ੍ਰਦਾਨ ਕੀਤੀ ਜਾਵੇ।

ਅਧਿਆਪਕ ਆਗੂਆਂ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਮੰਗਾਂ ਵੱਲ ਫ਼ੌਰੀ ਧਿਆਨ ਨਾ ਦਿੱਤਾ, ਤਾਂ ਪੰਜਾਬ ਭਰ ਦੇ ਅਧਿਆਪਕ ਅਤੇ ਸਮੁੱਚਾ ਬੀ.ਐਲ.ਓ. ਵਰਗ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਤਿੱਖਾ ਸੰਘਰਸ਼ ਉਲੀਕੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਸੁਰੱਖਿਆ ਅਤੇ ਮਾਨਸਿਕ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਧਿਆਪਕਾਂ ਲਈ ਗੈਰ ਵਿੱਦਿਅਕ ਕੰਮ ਬਣੇ ਜਾਨਲੇਵਾ- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ

ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਅਤੇ ਉਹਨਾਂ ਦੇ ਸਾਰੇ ਸੀਨੀਅਰ ਆਗੂਆਂ ਨੇ ਪੰਜਾਬ ਵਿੱਚ ਅਧਿਆਪਕਾਂ ਤੋਂ ਗੈਰ ਵਿਦਿਅਕ, ਗੈਰ ਜਰੂਰੀ ਕੰਮਾਂ ਲਈ ਡਿਊਟੀਆਂ ਨਾ ਲਾਉਣ ਦੀ ਵੱਡੇ ਪੱਧਰ ‘ਤੇ ਘੋਸ਼ਣਾ ਕੀਤੀ ਸੀ। ਪਰ ਸਰਕਾਰ ਬਣਨ ਤੋਂ ਚਾਰ ਸਾਲ ਮਗਰੋਂ ਵੀ ਕਿਸੇ ਕਿਸਮ ਦੀ ਹੁਣ ਤੱਕ ਅਧਿਆਪਕਾਂ ਦੀ ਗੈਰ ਵਿੱਦਿਅਕ, ਗੈਰ ਜਰੂਰੀ ਕੰਮਾਂ ਤੋਂ ਡਿਊਟੀਆਂ ਨਹੀਂ ਕੱਟੀਆਂ ਗਈਆਂ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਅਤੇ ਪਰਮਜੀਤ ਸਿੰਘ ਪਟਿਆਲਾ ਨੇ ਪ੍ਰੈਸ ਨੂੰ ਦੱਸਿਆ ਕਿ ਬੀਤੇ ਦਿਨੀਂ ਪ੍ਰਦੀਪ ਕੁਮਾਰ ਈਟੀਟੀ ਅਧਿਆਪਕ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਹਸਨਪੁਰ ਕੰਬੋਆ ਵਿਖੇ ਆਪਣੀ ਡਿਊਟੀ ਨਿਭਾ ਰਹੇ ਸਨ।

ਉਹਨਾਂ ਨੂੰ ਨਾਲ ਹੀ ਬੂਥ ਲੈਵਲ ਅਫਸਰ ਦੇ ਤੌਰ ‘ਤੇ ਵੀ ਵਾਧੂ ਕੰਮ ਦਿੱਤਾ ਗਿਆ ਸੀ। ਸਰਕਾਰ ਵੱਲੋਂ ਜੋ ਐਸ ਆਈ ਆਰ ਦੇ ਤਹਿਤ ਮੈਪਿੰਗ ਤੇ ਹੋਰ ਕੰਮ ਦਿੱਤੇ ਹੋਏ ਸਨ, ਉਹਨਾਂ ਦਾ ਦਬਾਅ ਨਾ ਝੱਲਦੇ ਹੋਏ ਉਹ ਬੀਐਲਓ ਦੀ ਡਿਊਟੀ ‘ਤੇ ਹੁੰਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮਾਂ ‘ਤੇ ਕਿਸੇ ਵੀ ਕਿਸਮ ਦੀ ਡਿਊਟੀ ਨਹੀਂ ਲਾਈ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਇਹਨਾਂ ਕੰਮਾਂ ਲਈ ਵੱਡੇ ਪੱਧਰ ‘ਤੇ ਅਧਿਆਪਕਾਂ ਦੀ ਡਿਊਟੀ ਲਗਾ ਰਹੇ ਹਨ।

ਬੀਐਲਓ ‘ਤੇ ਬੇਲੋੜਾ ਦਬਾਅ, ਬੇਲੋੜੀਆਂ ਮੀਟਿੰਗਾਂ, ਬੇਲੋੜੀਆਂ ਟ੍ਰੇਨਿੰਗਾਂ ਲਗਾ ਕੇ ਉਹਨਾਂ ‘ਤੇ ਪ੍ਰੈਸ਼ਰ ਬਣਾ ਕੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਐਸ ਆਈ ਆਰ ਦਾ ਕੰਮ ਅੰਕੜਿਆਂ ‘ਤੇ ਆਧਾਰਤ ਹੈ, ਮੀਟਿੰਗਾਂ ਵਿੱਚ ਅੰਕੜੇ ਦਿਖਾ ਕੇ ਉਹਨਾਂ ਨੂੰ ਛੇਤੀ ਕੰਮ ਕਰਨ ਲਈ ਧੱਕੇ ਨਾਲ ਮਜਬੂਰ ਕੀਤਾ ਜਾਂਦਾ ਹੈ।

ਆਗੂਆਂ ਨੇ ਕਿਹਾ ਕਿ ਇਸੇ ਕਰਕੇ ਪ੍ਰਦੀਪ ਕੁਮਾਰ ਦਬਾਅ ਨਾ ਝੱਲਦੇ ਹੋਏ ਮਾਨਸਿਕ ਤੌਰ ‘ਤੇ ਪਰੇਸ਼ਾਨ ਹੋਏ ਅਤੇ ਬੀਐਲਓ ਡਿਊਟੀ ਕਰਦੇ ਹੋਏ ਇਸ ਦੁਨੀਆਂ ਨੂੰ ਅਲਵਿਦਾ ਆਖ ਗਏ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਪ੍ਰਦੀਪ ਕੁਮਾਰ ਨੂੰ ਇੱਕ ਕਰੋੜ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਦੀ ਘਰਵਾਲੀ ਅਤੇ ਬੱਚਿਆਂ ਨੂੰ ਤੁਰੰਤ ਨੌਕਰੀ ਦਿੱਤੀ ਜਾਵੇ।

ਉਹਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਿਲਾ ਪ੍ਰਸ਼ਾਸਨ ਇਹਨਾਂ ਮੰਗਾਂ ‘ਤੇ ਫੌਰੀ ਧਿਆਨ ਨਹੀਂ ਦਿੰਦਾ ਤਾਂ ਪੰਜਾਬ ਭਰ ਵਿੱਚ ਸਮੁੱਚੇ ਅਧਿਆਪਕ ਵਰਗ ਦੇ ਨਾਲ ਸਮੁੱਚਾ ਬੀਐਲਓ ਵਰਗ ਸਰਕਾਰ ਦੇ ਖਿਲਾਫ ਵੱਡੇ ਪੱਧਰ ‘ਤੇ ਸੰਘਰਸ਼ ਉਲੀਕੇਗਾ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਵਰਿੰਦਰ ਸਿੰਘ, ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਗੁਰਵਿੰਦਰ ਸਿੰਘ ਖੰਗੂੜਾ, ਜੁੱਗ ਪ੍ਰਗਟ ਸਿੰਘ, ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।