ਬੇਰੁਜ਼ਗਾਰਾਂ ਲਈ ਖ਼ੁਸ਼ਖ਼ਬਰੀ; ਇਸ ਸਰਕਾਰੀ ਵਿਭਾਗ ਵਿੱਚ ਨਿਕਲੀਆਂ ਨੌਕਰੀਆਂ, ਕੱਲ੍ਹ ਹੈ ਆਖਿਰੀ ਤਰੀਕ, ਜਲਦੀ ਕਰੋ ਅਪਲਾਈ

173

Ayush Ministry Recruitment 2021 : ਆਖਿਰੀ ਤਰੀਕ 25 ਨਵੰਬਰ, 2021 

ਆਯੁਰਵੈਦ, ਯੂਨਾਨੀ ਤੇ ਹੋਮਿਓਪੈਥੀ ‘ਚ ਗ੍ਰੈਜੂਏਸ਼ਨ ਕਰਨ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖ਼ਬਰ ਹੈ। ਆਯੁਸ਼ ਮੰਤਰਾਲੇ ‘ਚ ਵੱਖ-ਵੱਖ ਅਹੁਦਿਆਂ ‘ਤੇ ਅਸਾਮੀਆਂ ਨਿਕਲੀਆਂ ਹਨ। ਇਸ ਤਹਿਤ, ਡਾਟਾ ਐਂਟਰੀ ਆਪਰੇਟਰ ਤੇ ਪ੍ਰੋਗਰਾਮ ਮੈਨੇਜਰ ਦੇ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ। ਇਨ੍ਹਾਂ ਵਿਚ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਆਯੁਰਵੈਦ, ਸਿੱਧ, ਯੂਨਾਨੀ ਤੇ ਹੋਮਿਓਪੈਥੀ ‘ਚ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

ਇਸ ਤੋਂ ਇਲਾਵਾ ਪ੍ਰੋਗਰਾਮ ਮੈਨੇਜਰ ਦੀ ਪੋਸਟ ‘ਤੇ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਮੀਡੀਆ ਰਿਪੋਰਟ ਮੁਤਾਬਕ ਐੱਮਬੀਏ ਇਨ ਹੌਸਪਿਟਲ ਐਡਮਿਨਿਸਟ੍ਰੇਸ਼ਨ, ਐੱਮਬੀਏ ਫਾਇਨਾਂਸ/ਐੱਮਕਾਮ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੰਪਿਊਟਰ ਐਪੀਲਕੇਸ਼ਨ/ਆਈਟੀ ਦੀ ਵਧੀਆ ਜਾਣਕਾਰੀ ਹੋਣੀ ਚਾਹੀਦੀ ਹੈ। ਇਨ੍ਹਾਂ ਪੋਸਟਾਂ ‘ਤੇ ਅਪਲਾਈ ਪ੍ਰਕਿਰਿਆ ਚੱਲ ਰਹੀ ਹੈ ਤੇ ਆਖਿਰੀ ਤਰੀਕ 25 ਨਵੰਬਰ, 2021 ਹੈ। ਅਜਿਹੇ ਵਿਚ ਜਿਹੜੇ ਵੀ ਉਮੀਦਵਾਰ ਇਨ੍ਹਾਂ ਪੋਸਟਾਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਇਸ ਤਰੀਕ ਤਕ ਅਪਲਾਈ ਕਰ ਸਕਦੇ ਹਨ। ਉਮੀਦਵਾਰ ਧਿਆਨ ਰੱਖਣ ਕਿ ਆਖਰੀ ਤਰੀਕ ਦੱਸਣ ਤੋਂ ਬਾਅਦ ਕੋਈ ਫਾਰਮ ਸਵੀਕਾਰ ਨਹੀਂ ਕੀਤੇ ਜਾਣਗੇ।

ਉਮੀਦਵਾਰਾਂ ਨੂੰ ਧਿਆਨ ਦੇਣਾ ਪਵੇਗਾ ਕਿ ਅਧਿਕਾਰਤ ਵੈੱਬਸਾਈਟ ਤੋਂ ਐਪਲੀਕੇਸ਼ਨ ਫਾਰਮ ਡਾਊਨਲੋਡ ਕਰਨ ਤੋਂ ਬਾਅਦ Drug Policy Section, Ministry of Ayush, NBCC, ਆਫਿਸ ਬਲਾਕ III, ਸੈਕੰਡ ਫਲੋਰ, ਈਸਟ ਕਿਦਵਈ ਨਗਰ, ਨਵੀਂ ਦਿੱਲੀ-110023 ਪਤੇ ‘ਤੇ ਭੇਜਣਾ ਪਵੇਗਾ। ਇਸ ਤੋਂ ਇਲਾਵਾ ਉਮੀਦਵਾਰ ਇਸ ਗੱਲ ਦਾ ਧਿਆਨ ਦੇਣ ਕਿ ਐਪਲੀਕੇਸ਼ਨ ਫਾਰਮ ਭਰਨ ਤੋਂ ਪਹਿਲਾਂ ਫਾਰਮ ਨੂੰ ਚੰਗੀ ਤੜ੍ਹਾ ਪੜ੍ਹ ਲੈਣ, ਕਿਉਂਕਿ ਫਾਰਮ ‘ਚ ਕੋਈ ਵੀ ਜਾਣਕਾਰੀ ਗ਼ਲਤ ਪਕੜ ਵਿਚ ਆਉਂਦੀ ਹੈ ਤਾਂ ਫਿਰ ਅਪਲਾਈ ਫਾਰਮ ਅਯੋਗ ਕਰ ਦਿੱਤਾ ਜਾਵੇਗਾ, ਇਸ ਲਈ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ।

ਇਹ ਹੋਣੀ ਚਾਹੀਦੀ ਹੈ ਉਮਰ

ਪ੍ਰੋਗਰਾਮ ਮੈਨੇਜਰ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 50 ਸਾਲ ਤੱਕ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡੇਟਾ ਐਂਟਰੀ ਆਪਰੇਟਰ ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਉਮਰ 40 ਸਾਲ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ, ਬਿਨੈਕਾਰ ਅਰਜ਼ੀ ਪ੍ਰਕਿਰਿਆ ਜਾਂ ਭਰਤੀ ਪ੍ਰਕਿਰਿਆ ਨਾਲ ਸਬੰਧਤ ਹੋਰ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ ‘ਤੇ ਜਾ ਸਕਦੇ ਹਨ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here