Bad news: Gurdas Maan Canada tour cancelled, read the reason
ਪੰਜਾਬ ਨੈੱਟਵਰਕ, ਚੰਡੀਗੜ੍ਹ-
Gurdas Maan- ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਚਾਹੁਣ ਵਾਲੇ ਕੈਨੇਡੀਅਨ ਲੋਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਮਾਨ ਸਾਹਿਬ (Gurdas Maan) ਦਾ ਕੈਨੇਡਾ ਟੂਰ ‘ਅੱਖੀਆਂ ਉਡੀਕਦੀਆਂ’ ਅਚਾਨਕ ਰੱਦ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਗੁਰਜੀਤ ਬਲ ਪ੍ਰੋਡਕਸ਼ਨ ਵਲੋਂ ਆਪਣੇ ਫੇਸਬੁੱਕ ਅਕਾਊਂਟ ‘ਤੇ ਦਿੱਤੀ ਗਈ ਹੈ।
ਉਨ੍ਹਾਂ ਲਿਖਿਆ ਕਿ, ਸਾਨੂੰ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਅਫਸੋਸ ਹੋ ਰਿਹਾ ਹੈ ਕਿ ਗੁਰਦਾਸ ਮਾਨ ਜੀ ਦੇ ਇਸ ਮਹੀਨੇ ਹੋਣ ਵਾਲੇ ‘ਅੱਖੀਆਂ ਉਡੀਕਦੀਆਂ’ ਕੈਨੇਡਾ ਟੂਰ ਦੀਆਂ ਤਾਰੀਖਾਂ ਅੱਗੇ ਪਾ ਦਿੱਤੀਆਂ ਗਈ ਹਨ। ਅਸੀਂ ਸਮਝ ਸਕਦੇ ਹਾਂ ਕਿ ਇਹ ਖ਼ਬਰ ਉਨ੍ਹਾਂ ਦੇ ਚਾਹੁਣਵਾਲਿਆਂ ਲਈ ਕਾਫੀ ਨਿਰਾਸ਼ਾ ਭਰੀ ਹੈ ਅਤੇ ਅਸੀਂ ਕਿਸੇ ਵੀ ਪਰੇਸ਼ਾਨੀ ਲਈ ਦਿਲੋਂ ਮੁਆਫੀ ਮੰਗਦੇ ਹਾਂ।
ਦੋਵਾਂ ਦੇਸ਼ਾਂ ਵਿਚਾਲੇ ਮੌਜੂਦਾ ਡਿਪਲੋਮੈਟਿਕ ਤਨਾਅ ਦੇ ਮੱਦੇਨਜ਼ਰ ਅਤੇ ਅਣਕਿਆਸੇ ਹਾਲਾਤਾਂ ‘ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ, ਇਹ ਫੈਸਲਾ ਲਿਆ ਗਿਆ ਹੈ ਕਿ ਇਸ ਸਮੇਂ ਸ਼ੋਆਂ ਨੂੰ ਰੱਦ ਕਰਨਾ ਸਭ ਤੋਂ ਜ਼ਿੰਮੇਵਾਰ ਅਤੇ ਜ਼ਰੂਰੀ ਕਦਮ ਹੈ। ਅਸੀਂ ਇਸ ਸ਼ੋਅ ਵਿੱਚ ਸ਼ਾਮਲ ਹਰ ਕਿਸੇ ਵਿਅਕਤੀ ਵੱਲੋਂ ਪਾਏ ਯੋਗਦਾਨ ਨਾਲ ਵਾਕਫ਼ ਹਾਂ, ਅਤੇ ਇਸ ਤਬਦੀਲੀ ਨਾਲ ਹੋਈ ਕਿਸੇ ਵੀ ਅਸੁਵਿਧਾ ਦਾ ਸਾਨੂੰ ਬੇਹੱਦ ਅਫਸੋਸ ਹੈ। ਅਸੀਂ ਸ਼ੋਆਂ ਲਈ ਦਿੱਤੀ ਗਈ ਕਿਸੇ ਵੀ ਰਜਿਸਟ੍ਰੇਸ਼ਨ ਫੀਸ ਜਾਂ ਖਰੀਦੀਆਂ ਟਿਕਟਾਂ ਨੂੰ ਵਾਪਸ ਕਰਨ ਲਈ ਜ਼ਰੂਰੀ ਕਦਮ ਚੁੱਕਾਂਗੇ। ਰਿਫੰਡ ਬਾਰੇ ਜਾਣਕਾਰੀ ਸਿੱਧੇ ਤੌਰ ‘ਤੇ ਈਮੇਲ/ਵੈੱਬਸਾਈਟ/ਜਾਂ ਤੁਹਾਡੀ ਪਸੰਦ ਦੇ ਹੋਰ ਕਿਸੇ ਤਰੀਕੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ। ਨਵੀਆਂ ਤਾਰੀਖਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ!! ਤੁਹਾਡੇ ਸਾਥ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।
We regret to inform you that Gurdas Maan’s ‘Akhiyaan Udeekdiyan’ Canada tour, scheduled to take place this month, has been POSTPONED. We understand that this news may come as a disappointment to many of his fans and we sincerely apologize for any inconvenience caused.
In light of the current diplomatic unrest between the two countries and after careful consideration and assessment of the unpredictable circumstances, it has been determined that the cancellation of the event is the most responsible and necessary course of action for the time being.
We understand the time, effort, and anticipation invested by everyone involved in the event, and we deeply regret any inconvenience this change may have caused. We will be taking the necessary steps to refund any registration fees or ticket purchases made for the event. Detailed information regarding the refund process will be shared with you directly via email/website/other preferred communication channel.
NEW Dates will be Announced soon!! Thank you for your understanding.
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)