Bank Holidays: ਅਕਤੂਬਰ ਮਹੀਨੇ ‘ਚ 16 ਦਿਨ ਬੈਂਕ ਰਹਿਣਗੇ ਬੰਦ, ਪੜ੍ਹੋ ਛੁੱਟੀਆਂ ਦੀ ਲਿਸਟ

431

 

Bank Holidays in October 2023:

ਦੇਸ਼ ਦੇ ਕੇਂਦਰੀ ਬੈਂਕ RBI ਨੇ ਅਕਤੂਬਰ ਮਹੀਨੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਅਕਤੂਬਰ ਮਹੀਨੇ ‘ਚ ਬੈਂਕ ਇਕ-ਦੋ ਦਿਨ ਨਹੀਂ, ਸਗੋਂ ਕੁੱਲ 16 ਦਿਨ ਬੰਦ ਰਹਿਣਗੇ। ਇਨ੍ਹਾਂ ਵਿੱਚ ਵੀਕਐਂਡ ਵੀ ਸ਼ਾਮਲ ਹਨ।

ਅਜਿਹੇ ‘ਚ ਜੇਕਰ ਤੁਸੀਂ ਵੀ ਅਗਲੇ ਮਹੀਨੇ ਬ੍ਰਾਂਚ ‘ਚ ਜਾ ਕੇ ਬੈਂਕ ਦਾ ਕੋਈ ਕੰਮ ਪੂਰਾ ਕਰਨਾ ਹੈ ਤਾਂ ਘਰੋਂ ਨਿਕਲਣ ਤੋਂ ਪਹਿਲਾਂ RBI ਦਾ ਛੁੱਟੀਆਂ ਵਾਲਾ ਕੈਲੰਡਰ ਜ਼ਰੂਰ ਦੇਖੋ।

ਅਕਤੂਬਰ ‘ਚ ਗਾਂਧੀ ਜਯੰਤੀ, ਮਹਾਲਿਆ, ਕਟਿ ਬਿਹੂ, ਦੁਰਗਾ ਪੂਜਾ, ਨਵਰਾਤਰੀ, ਦੁਸਹਿਰਾ, ਲਕਸ਼ਮੀ ਪੂਜਾ, ਸਰਦਾਰ ਵੱਲਭ ਭਾਈ ਪਟੇਲ ਜਯੰਤੀ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਬੈਂਕ 16 ਦਿਨਾਂ ਲਈ ਬੰਦ ਰਹਿਣਗੇ।

ਸਭ ਤੋਂ ਪਹਿਲਾਂ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਮੌਕੇ ‘ਤੇ ਬੈਂਕਾਂ ‘ਚ ਛੁੱਟੀ ਰਹੇਗੀ। ਕਈ ਤਿਉਹਾਰਾਂ ਦੇ ਕਾਰਨ, ਬੈਂਕ ਅਕਤੂਬਰ ਵਿੱਚ 16 ਦਿਨ (Bank Holidays in October 2023) ਲਈ ਬੰਦ ਰਹਿਣ ਜਾ ਰਹੇ ਹਨ।

ਇਨ੍ਹਾਂ 16 ਦਿਨਾਂ ਦੀਆਂ ਛੁੱਟੀਆਂ ਵਿੱਚ ਸਾਰੇ ਚਾਰ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ। ਕੁੱਲ ਮਿਲਾ ਕੇ ਅਕਤੂਬਰ ‘ਚ ਹਫਤਾਵਾਰੀ ਛੁੱਟੀਆਂ ਕਾਰਨ 6 ਦਿਨ ਅਤੇ ਤਿਉਹਾਰਾਂ ਕਾਰਨ 10 ਦਿਨ ਬੈਂਕ ਬੰਦ ਰਹਿਣਗੇ।

ਤੁਸੀਂ RBI ਦੀ ਅਧਿਕਾਰਤ ਵੈੱਬਸਾਈਟ https://rbi.org.in/Scripts/HolidayMatrixDisplay.aspx ਦੇ ਇਸ ਲਿੰਕ ‘ਤੇ ਕਲਿੱਕ ਕਰਕੇ ਛੁੱਟੀਆਂ ਦੀ ਸੂਚੀ ਵੀ ਦੇਖ ਸਕਦੇ ਹੋ।

ਛੁੱਟੀਆਂ ਦੀ ਪੂਰੀ ਸੂਚੀ (Bank Holidays in October 2023) 

2 ਅਕਤੂਬਰ 2023 (ਸੋਮਵਾਰ)- ਗਾਂਧੀ ਜਯੰਤੀ

14 ਅਕਤੂਬਰ 2023 (ਸ਼ਨੀਵਾਰ) – ਮਹਾਲਿਆ-ਕੋਲਕਾਤਾ ਵਿੱਚ ਬੈਂਕ ਬੰਦ ਰਹਿਣਗੇ।

18 ਅਕਤੂਬਰ 2023 (ਬੁੱਧਵਾਰ) – ਕਾਟੀ ਬਿਹੂ – ਆਸਾਮ ਵਿੱਚ ਬੈਂਕ ਬੰਦ ਰਹਿਣਗੇ।

21 ਅਕਤੂਬਰ 2023 (ਸ਼ਨੀਵਾਰ) – ਦੁਰਗਾ ਪੂਜਾ (ਮਹਾ ਸਪਤਮੀ) – ਪੱਛਮੀ ਬੰਗਾਲ, ਤ੍ਰਿਪੁਰਾ, ਅਸਾਮ ਅਤੇ ਮਨੀਪੁਰ ਵਿੱਚ ਬੈਂਕ ਬੰਦ।

23 ਅਕਤੂਬਰ 2023 (ਸੋਮਵਾਰ) – ਮਹਾਨਵਮੀ, ਅਯੁੱਧਾ ਪੂਜਾ, ਦੁਰਗਾ ਪੂਜਾ – ਬਿਹਾਰ, ਝਾਰਖੰਡ, ਅਸਾਮ, ਤ੍ਰਿਪੁਰਾ, ਕਰਨਾਟਕ, ਉੜੀਸਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲ ਵਿੱਚ ਬੈਂਕ ਬੰਦ ਰਹਿਣਗੇ।

24 ਅਕਤੂਬਰ 2023 (ਮੰਗਲਵਾਰ) – ਦੁਸਹਿਰਾ ਯਾਨੀ ਵਿਜੇਦਸ਼ਮੀ, ਦੁਰਗਾ ਪੂਜਾ – ਆਂਧਰਾ ਪ੍ਰਦੇਸ਼, ਮਣੀਪੁਰ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ।

25 ਅਕਤੂਬਰ 2023 (ਬੁੱਧਵਾਰ) – ਦੁਰਗਾ ਪੂਜਾ (ਦਸੈਨ) – ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।

26 ਅਕਤੂਬਰ 2023 (ਵੀਰਵਾਰ) – ਦੁਰਗਾ ਪੂਜਾ (ਦਸੈਨ) / ਵਿਲੀਨ ਦਿਵਸ – ਜੰਮੂ ਅਤੇ ਕਸ਼ਮੀਰ ਅਤੇ ਸਿੱਕਮ ਵਿੱਚ ਬੈਂਕ ਬੰਦ।

27 ਅਕਤੂਬਰ 2023 (ਸ਼ੁੱਕਰਵਾਰ) – ਦੁਰਗਾ ਪੂਜਾ (ਦਸੈਨ) – ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।

28 ਅਕਤੂਬਰ 2023 (ਸ਼ਨੀਵਾਰ) – ਲਕਸ਼ਮੀ ਪੂਜਾ – ਪੱਛਮੀ ਬੰਗਾਲ ਵਿੱਚ ਬੈਂਕ ਬੰਦ ਰਹਿਣ ਜਾ ਰਹੇ ਹਨ।

31 ਅਕਤੂਬਰ 2023 (ਮੰਗਲਵਾਰ) – ਸਰਦਾਰ ਵੱਲਭ ਭਾਈ ਪਟੇਲ ਜਯੰਤੀ – ਗੁਜਰਾਤ ਵਿੱਚ ਬੈਂਕ ਬੰਦ ਰਹਿਣਗੇ।