ਬਾਸਕਟਬਾਲ ਖਿਡਾਰਨ ਨੇ ਕੀਤੀ ਖੁਦਕੁਸ਼ੀ

304

ਬਿਹਾਰ

ਬਾਸਕਟਬਾਲ ਖਿਡਾਰਨ ਅਤੇ ਰੇਲਵੇ ਮੁਲਾਜ਼ਮ ਦੇ ਲਿਥਾਰਾ ਕੇਸੀ ਦੇ ਵੱਲੋਂ ਖੁਦਕੁਸ਼ੀ ਕਰਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਦੱਸਿਆ ਜਾ ਰਿਹਾ ਹੈ ਕਿ, ਲੰਘੀ ਸ਼ਾਮ ਕੇਸੀ ਆਪਣੇ ਕਮਰੇ ਦੀ ਛੱਤ ਦੇ ਪੱਖੇ ਨਾਲ ਲਟਕੀ ਹੋਈ ਮਿਲੀ। ਦੱਸ ਦਈਏ ਕਿ, ਲਿਥਾਰਾ ਕੇਸੀ ਪੂਰਬੀ ਮੱਥ ਰੇਲਵੇ ਦੇ ਦਾਨਾਪੁਰ ਡਿਵੀਜ਼ਨ ਵਿੱਚ ਲੇਖਾ ਵਿਭਾਗ ਵਿੱਚ ਨੌਕਰੀ ਕਰਦੀ ਸੀ।

ਪੁਲਿਸ ਮੁਤਾਬਿਕ, ਕੇਸੀ ਦੇ ਵੱਲੋਂ ਖੁਦਕੁਸ਼ੀ ਕਿਉਂ ਕੀਤੀ ਗਈ, ਇਸ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸਿਸ਼ ਕੀਤੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਲਿਥਾਰਾ ਕੇਸੀ ਕੇਰਲ ਦੀ ਰਹਿਣ ਵਾਲੀ ਹੈ ਅਤੇ ਉਹ ਬਿਹਾਰ ਦੀ ਰਾਜਧਾਨੀ ਪਟਨਾ ‘ਚ ਵਿੱਚ ਨੌਕਰੀ ਕਰਦੀ ਸੀ।