BCCI ਨੇ ਮਹਿਲਾ ਕ੍ਰਿਕਟਰ ਖਿਡਾਰੀਆਂ ਲਈ ਕੀਤਾ ਵੱਡਾ ਫੈਸਲਾ, ਪੜ੍ਹੋ ਪੂਰੀ ਖ਼ਬਰ

333

 

ਨਵੀਂ ਦਿੱਲੀ—

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਇਕ ਵੱਡਾ ਫੈਸਲਾ ਲੈ ਕੇ ਕ੍ਰਿਕਟ ਜਗਤ ਨੂੰ ਹੈਰਾਨ ਕਰ ਦਿੱਤਾ ਹੈ। ਬੀਸੀਸੀਆਈ ਨੇ ਐਲਾਨ ਕੀਤਾ ਹੈ ਕਿ ਮਹਿਲਾ ਕ੍ਰਿਕਟਰਾਂ ਨੂੰ ਹੁਣ ਪੁਰਸ਼ ਖਿਡਾਰੀਆਂ ਦੇ ਬਰਾਬਰ ਮੈਚ ਫੀਸ ਅਦਾ ਕੀਤੀ ਜਾਵੇਗੀ।

ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਦੇ ਜਾਣ ਤੋਂ ਬਾਅਦ ਭਾਰਤੀ ਬੋਰਡ ਦਾ ਇਹ ਇੰਨਾ ਵੱਡਾ ਫੈਸਲਾ ਹੈ, ਜਿਸ ਦਾ ਪੂਰੇ ਕ੍ਰਿਕਟ ਜਗਤ ‘ਤੇ ਭਾਰੀ ਅਸਰ ਪਵੇਗਾ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵੀਟ ਕੀਤਾ ਕਿ ਮੈਂ ਲਿੰਗ ਸਮਾਨਤਾ ਵੱਲ ਪਹਿਲਾ ਕਦਮ ਚੁੱਕਦਿਆਂ ਖੁਸ਼ ਹਾਂ।

ਅਸੀਂ ਭਾਰਤੀ ਮਹਿਲਾ ਟੀਮ ਦੇ ਇਕਰਾਰਨਾਮੇ ਵਾਲੇ ਖਿਡਾਰੀਆਂ ਲਈ ਬਰਾਬਰ ਨੀਤੀ ਲਾਗੂ ਕਰ ਰਹੇ ਹਾਂ। ਅਸੀਂ ਕ੍ਰਿਕਟ ਵਿੱਚ ਲਿੰਗ ਸਮਾਨਤਾ ਦੇ ਇੱਕ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਹੇ ਹਾਂ ਅਤੇ ਅਸੀਂ ਪੁਰਸ਼ ਅਤੇ ਮਹਿਲਾ ਕ੍ਰਿਕਟਰਾਂ ਨੂੰ ਬਰਾਬਰ ਮੈਚ ਫੀਸ ਅਦਾ ਕੀਤੀ ਜਾਵੇਗੀ।