ਭਗਵੰਤ ਮਾਨ ਸਰਕਾਰ ਦੀ ਦੋਹਰੀ ਨੀਤੀ ਬੇਨਕਾਬ! ਇੱਕ ਪਾਸੇ ਮੁਫ਼ਤ ਸਿੱਖਿਆ ਦਾ ਪ੍ਰਚਾਰ- ਦੂਜੇ ਪਾਸੇ ਗ਼ਰੀਬ ਬੱਚਿਆਂ ਤੋਂ ਸਰਟੀਫਿਕੇਟ ਫ਼ੀਸ ਦੇ ਨਾਂ ‘ਤੇ ਉਗਰਾਹੀ

389

 

ਪੰਜਾਬ ਨੈੱਟਵਰਕ, ਜਲੰਧਰ

Education News– ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਵੀਂ ਜਮਾਤ ਦੇ ਦਾਖਲੇ ਲਈ ਬੋਰਡ ਦੇ ਸਰਟੀਫਿਕੇਟ ਦੇਣ ਦੀ ਫੀਸ 200 ਰੁਪਏ ਵਸੂਲ ਕਰਨ ਦੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਸਖਤ ਨਿਖੇਧੀ ਕੀਤੀ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਮੁੱਖ ਮੰਤਰੀ ਤੇ ਸਿੱਖਿਆ (Education) ਮੰਤਰੀ ਨੂੰ ਪੱਤਰ ਈਮੇਲ ਕਰਕੇ ਮੰਗ ਕੀਤੀ ਹੈ ਕਿ ਇਹ ਸਰਟੀਫਿਕੇਟ ਦੇ ਨਾਮ ਤੇ ਲਈ ਜਾ ਰਹੀ ਫੀਸ ਤਰੁੰਤ ਬੰਦ ਕੀਤੀ ਜਾਵੇ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਵੱਲੋਂ ਇਸ ਜ਼ਿਲ੍ਹੇ ‘ਚ 16 ਸਤੰਬਰ ਦੀ ਛੁੱਟੀ ਦਾ ਐਲਾਨ

ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਸਰਕਾਰ ਮੁਫ਼ਤ ਸਿੱਖਿਆ (Education) ਦਾ ਲੋਕਾਂ ਵਿੱਚ ਪਰਚਾਰ ਕਰ ਰਹੀ ਹੈ ਤੇ ਦੂਸਰੇ ਪਾਸੇ ਗਰੀਬ ਬੱਚਿਆਂ ਕੋਲ਼ੋ ਸਰਟੀਫਿਕੇਟ ਫੀਸ ਦੇ ਨਾਮ ਤੇ ਉਗਰਾਹੀ ਕੀਤੀ ਜਾ ਰਹੀ ਹੈ। ਇਸ ਸਮੇਂ ਆਗੂਆਂ ਨੇ ਕਿਹਾ ਕਿ ਪੰਜਵੀਂ ਤੱਕ ਦੇ ਬੱਚਿਆਂ ਕੋਲ਼ੋ ਕਿਸੇ ਵੀ ਤਰ੍ਹਾਂ ਦੀ ਫੀਸ ਲੈਣਾ ਲਾਜਮੀ ਸਿੱਖਿਆ (Education) ਅਧਿਕਾਰ ਕਨੂੰਨ ਦੀ ਉਲੰਘਣਾ ਹੈ।

ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਡਿਜੀਟਲ ਤੇ ਹਾਰਡ ਕਾਪੀ ਦੇ ਨਾਮ ਤੇ ਵਸੂਲੀ ਕੀਤੀ ਗਈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਪੱਤਰ ਭੇਜ ਕੇ ਤਰੁੰਤ ਦਖਲ ਦੇਣ ਦੀ ਮੰਗ ਕੀਤੀ।

ਇਸ ਸਬੰਧੀ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਸੂਬਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਦੇ ਬਿਆਨ ਨੂੰ ਜਾਰੀ ਕਰਦਿਆਂ ਸੂਬਾਈ ਪ੍ਰੈਸ ਸਕੱਤਰ ਸੁਰਜੀਤ ਸਿੰਘ ਮੋਹਾਲੀ ਕਰਨੈਲ ਫਿਲੌਰ ਆਦਿ ਆਗੂਆਂ ਨੇ ਕਿਹਾ ਬੋਰਡ ਵਲੋਂ ਵਾਧੂ ਫੀਸਾਂ ਰਾਹੀਂ ਕੀਤੀ ਜਾ ਰਹੀ ਵਸੂਲੀ, ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਲੁੱਟ ਹੈ।

ਇਸ ਸਮੇਂ ਤੀਰਥ ਸਿੰਘ ਬਾਸੀ,, ਮੰਗਲ ਟਾਂਡਾ, ਮਨੋਹਰ ਲਾਲ ਸ਼ਰਮਾਂ, ਗੁਰਦੀਪ ਬਾਜਵਾ,ਬਲਵਿੰਦਰ ਸਿੰਘ ਭੁੱਟੋ, ਕੁਲਦੀਪ ਸਿੰਘ ਪੂਰੋਵਾਲ, ਗੁਰਪ੍ਰੀਤ ਅੰਮੀਵਾਲ਼, ਜੱਜਪਾਲ ਬਾਜੇਕੇ, ਹਰਿੰਦਰ ਬਰਨਾਲਾ, ਗੁਰਦਾਸ ਮਾਨਸਾ, ਸੁਭਾਸ਼ ਪਠਾਨਕੋਟ, ਸੁਖਚੈਨ ਕਪੂਰਥਲਾ, ਬੋਧ ਰਾਜ, ਪ੍ਰਭਜੀਤ ਸਿੰਘ ਰਸੂਲਪੁਰ, ਦੇਵੀ ਦਿਆਲ, ਸਤਵੰਤ ਸਿੰਘ, ਪੁਸ਼ਪਿੰਦਰ ਹਰਪਾਲਪੁਰ, ਸੁਖਵਿੰਦਰ ਸਿੰਘ ਮੱਕੜ, ਜਸਵਿੰਦਰ ਸਮਾਣਾ, ਸੁੱਚਾ ਸਿੰਘ, ਪਰਮਜੀਤ ਸਿੰਘ ਸ਼ੋਰੇਵਾਲ, ਦਿਲਦਾਰ ਸਿੰਘ ਭੰਡਾਲ਼, ਮਨਜੀਤ ਬਰਾੜ, ਸਰਬਜੀਤ ਬਰਾੜ, ਰਵਿੰਦਰ ਸਿੰਘ ਪੱਪੀ, ਨਰਿੰਦਰ ਸਿੰਘ, ਦਿਲਬਾਗ ਸਿੰਘ ਆਦਿ ਹਾਜ਼ਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)