ਭਾਰਤ ਦੇਸ਼ ਦਾ ਨਾਮ ਬਦਲਣ ਦੀ PM ਮੋਦੀ ਨੂੰ ਜਾਣੋ ਕਿਸਨੇ ਕੀਤੀ ਅਪੀਲ

496

 

ਨਵੀਂ ਦਿੱਲੀ-

ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦਾ ਨਾਂ ਬਦਲਣ ਦੀ ਅਪੀਲ ਕੀਤੀ ਹੈ। ਇਸ ਤੋਂ ਬਾਅਦ ਉਹ ਫਿਰ ਤੋਂ ਚਰਚਾ ‘ਚ ਆ ਗਈ ਹੈ। ਹਸੀਨ ਜਹਾਂ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਪੀਐਮ ਮੋਦੀ ਨੂੰ ਖਾਸ ਅਪੀਲ ਕੀਤੀ ਹੈ।

ਹਸੀਨ ਜਹਾਂ ਨੇ ਆਪਣੇ ਪੋਸਟ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਦਾ ਨਾਂ ਬਦਲਣ ਦੀ ਅਪੀਲ ਕੀਤੀ ਹੈ। ਹਸੀਨ ਨੇ INDIA ਦੇ ਨਾਂ ‘ਤੇ ਇਤਰਾਜ਼ ਜਤਾਇਆ ਹੈ।

ਹਸੀਨ ਜਹਾਂ ਨੇ ਇੰਸਟਾਗ੍ਰਾਮ ‘ਤੇ ਆਪਣਾ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, “ਸਾਡਾ ਦੇਸ਼, ਸਾਡੀ ਇੱਜ਼ਤ। ਮੈਂ ਭਾਰਤ ਨੂੰ ਪਿਆਰ ਕਰਦੀ ਹਾਂ। ਸਾਡੇ ਦੇਸ਼ ਦਾ ਨਾਂ ਸਿਰਫ਼ ਭਾਰਤ ਜਾਂ ਹਿੰਦੁਸਤਾਨ ਹੋਣਾ ਚਾਹੀਦਾ ਹੈ।”

ਹਸੀਨ ਜਹਾਂ ਨੇ ਅੱਗੇ ਲਿਖਿਆ, “ਮਾਨਯੋਗ ਪ੍ਰਧਾਨ ਮੰਤਰੀ, ਮੈਂ ਮਾਣਯੋਗ ਗ੍ਰਹਿ ਮੰਤਰੀ ਨੂੰ ਭਾਰਤ ਦਾ ਨਾਮ ਬਦਲਣ ਦੀ ਬੇਨਤੀ ਕਰਦੀ ਹਾਂ, ਤਾਂ ਜੋ ਪੂਰੀ ਦੁਨੀਆ ਸਾਡੇ ਦੇਸ਼ ਨੂੰ ਭਾਰਤ ਜਾਂ ਹਿੰਦੁਸਤਾਨ ਕਹੇ ਨਾ ਕਿ INDIA।”

ਇਸ ਦੇ ਨਾਲ ਹੀ ਹਸੀਨ ਜਹਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਤਿੰਨ ਲੜਕੀਆਂ ਸਫੇਦ ਪਹਿਰਾਵੇ ਵਿੱਚ ਡਾਂਸ ਕਰ ਰਹੀਆਂ ਹਨ ਅਤੇ ਉਨ੍ਹਾਂ ਦੇ ਦੁਪੱਟੇ ਦਾ ਰੰਗ ਭਗਵਾ, ਚਿੱਟਾ ਅਤੇ ਹਰਾ ਹੈ, ਜੋ ਦੇਸ਼ ਦਾ ਝੰਡਾ ਦਰਸਾਉਂਦਾ ਹੈ। ਨਾਲ ਹੀ ਵੀਡੀਓ ‘ਚ ‘ਦੇਸ਼ ਰੰਗੀਲਾ’ ਗੀਤ ਚੱਲ ਰਿਹਾ ਹੈ।

AMAR UJALA