ਫ਼ੌਜ ‘ਚ ਭਰਤੀ ਹੋਣ ਲਈ 14 ਨੌਜਵਾਨਾਂ ਨੇ ਬਣਾਏ ਜਾਅਲੀ ਦਸਤਾਵੇਜ਼, ਫੜੇ ਗਏ

310

 

ਚੰਡੀਗੜ੍ਹ:

ਹਰਿਆਣਾ ਦੇ ਹਿਸਾਰ ਵਿੱਚ ਅਗਨੀਪਥ ਯੋਜਨਾ ਤਹਿਤ ਅਗਨੀਵੀਰ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਵੱਲੋਂ ਕਥਿਤ ਜਾਅਲੀ ਦਸਤਾਵੇਜ਼ਾਂ ਦੇ 14 ਮਾਮਲੇ ਸਾਹਮਣੇ ਆਏ ਹਨ।

ਇਕ ਅਧਿਕਾਰਤ ਬਿਆਨ ਮੁਤਾਬਕ ਸ਼ੁੱਕਰਵਾਰ ਨੂੰ ਇਨ੍ਹਾਂ ਮਾਮਲਿਆਂ ਦਾ ਪਤਾ ਲੱਗਾ। ਦੋਸ਼ ਹੈ ਕਿ ਉਮੀਦਵਾਰਾਂ ਨੇ ਫਰਜ਼ੀ ਐਡਮਿਟ ਕਾਰਡਾਂ ਦੀ ਮਦਦ ਨਾਲ ਭਰਤੀ ਮੁਹਿੰਮ ‘ਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ।

ਬਿਆਨ ਅਨੁਸਾਰ ਭਰਤੀ ਪ੍ਰਕਿਰਿਆ ਵਿੱਚ ਸਖ਼ਤੀ ਅਤੇ ਪਾਰਦਰਸ਼ਤਾ ਰੱਖਣ ਕਾਰਨ ਇਹ ਮਾਮਲੇ ਫੜੇ ਗਏ ਅਤੇ ਅਜਿਹੇ ਉਮੀਦਵਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹਿਸਾਰ ‘ਚ ਅਗਨੀਪਥ ਯੋਜਨਾ ਤਹਿਤ 12 ਅਗਸਤ ਨੂੰ ਭਰਤੀ ਰੈਲੀ ਸ਼ੁਰੂ ਹੋ ਗਈ ਹੈ, ਜਿਸ ‘ਚ ਵੱਡੀ ਗਿਣਤੀ ‘ਚ ਉਮੀਦਵਾਰ ਸ਼ਾਮਲ ਹੋ ਰਹੇ ਹਨ। ndtv