Big Breaking- ਸਿੱਖ ਫ਼ਾਰ ਜਸਟਿਸ ਦੇ ਤਿੰਨ ਮੈਂਬਰ ਗ੍ਰਿਫਤਾਰ

289

 

ਸੰਗਰੂਰ

ਸੰਗਰੂਰ ਪੁਲਿਸ ਦੇ ਵਲੋਂ ਸਿੱਖ ਫਾਰ ਜਸਟਿਸ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਸੰਗਰੂਰ ਪੁਲਿਸ ਦੇ ਵਲੋਂ ਦਾਅਵਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ, ਉਕਤ ਤਿੰਨੇ ਮੈਂਬਰ ਪੰਜਾਬ ਅਤੇ ਹਰਿਆਣਾ ਵਿੱਚ ਆਪਣੀਆਂ ਗਤੀਵਿਧੀਆਂ ਚਲਾ ਰਹੇ ਸਨ।

ਐੱਸ.ਐੱਸ.ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ, 19 ਜੂਨ ਅਤੇ 26 ਜੂਨ ਨੂੰ ਸੰਗਰੂਰ ‘ਚ ਧਾਰਮਿਕ ਅਤੇ ਸਮਾਜਿਕ ਥਾਵਾਂ ਤੋਂ ਇਲਾਵਾ ਹਰਿਆਣਾ ‘ਚ ਵੀ ਵੱਖ-ਵੱਖ ਥਾਵਾਂ ‘ਤੇ ਖ਼ਾਲਿਸਤਾਨ ਅਤੇ ਸਿੱਖ ਫ਼ਾਰ ਜਸਟਿਸ ਦੇ ਨਾਅਰੇ ਲਿਖ ਕੇ ਵੱਖ-ਵੱਖ ਫਿਰਕਿਆਂ ‘ਚ ਪਾੜਾ ਪਾਉਣ ਦੀ ਕੋਸ਼ਿਸ਼ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।