Big Breaking- ਰੇਡੀਓ ਵਿਰਸਾ ਦੇ ਸੰਪਾਦਕ ਹਰਨੇਕ ਸਿੰਘ ‘ਤੇ ਹਮਲਾ ਕਰਨ ਵਾਲੇ ਦੋਸ਼ੀ ਨੂੰ ਹੋਈ 5 ਸਾਲ ਦੀ ਕੈਦ

179

 

ਪੰਜਾਬ ਨੈੱਟਵਰਕ, ਔਕਲੈਂਡ (ਨਿਊਜ਼ੀਲੈਂਡ)- 

ਰੇਡਿਓ ਵਿਰਸਾ ਦੇ ਸੰਪਾਦਕ ਹਰਨੇਕ ਸਿੰਘ ਤੇ 23 ਦਸੰਬਰ 2020 ਨੂੰ ਕੁੱਝ ਲੋਕਾਂ ਦੇ ਵਲੋਂ ਹਮਲਾ ਕਰਕੇ, ਉਨ੍ਹਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਸੀ। ਕਈ ਮਹੀਨੇ ਹਸਪਤਾਲ ਵਿੱਚ ਰਹਿਣ ਅਤੇ ਕਈ ਸਰਜੀਅਰਾਂ ਹੋਣ ਤੋਂ ਬਾਅਦ ਸਹੀ ਸਲਾਮਤ ਹਰਨੇਕ ਸਿੰਘ ਘਰ ਪਰਤੇ ਸਨ।

ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਹਰਨੇਕ ਸਿੰਘ ‘ਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ਼ ਉਸ ਵਕਤ ਪੁਲਿਸ ਨੇ ਕੇਸ ਦਰਜ ਕਰਕੇ, ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਹੁਣ ਨਿਊਜ਼ਲੈਂਡ ਦੇ ਔਕਲੈਂਡ ਦੀ ਹਾਈਕੋਰਟ ਵੱਲੋਂ ਹਰਨੇਕ ਸਿੰਘ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿੱਚੋਂ ਇੱਕ ਨੂੰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।

ਹਾਈਕੋਰਟ ਨੇ ਹਮਲੇ ਦੇ ਮੁੱਖ ਦੋਸ਼ੀ ਜਸਪਾਲ ਸਿੰਘ ਨੂੰ 5 ਸਾਲ 3 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਾ ਬਣਦਾ ਹੈ ਕਿ, ਜਸਪਾਲ ਸਿੰਘ ਉੱਤਰ ਪੁਲਿਸ ਨੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਸੀ।