ਪੰਜਾਬ ਨੈੱਟਵਰਕ, ਚੰਡੀਗੜ੍ਹ-
ਭਾਜਪਾ ਪ੍ਰਧਾਨ ਅਸ਼ਵਨ ਸ਼ਰਮਾ ਨੇ ਅਕਾਲੀ ਦਲ ਦੇ ਨਾਲ ਦੁਬਾਰਾ ਗੱਠਜੋੜ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ, ਅਕਾਲੀ ਦਲ ਦੇ ਨਾਲ ਉਨ੍ਹਾਂ ਦਾ ਕਿਸੇ ਵੀ ਕੀਮਤ ‘ਤੇ ਹੁਣ ਗੱਠਜੋੜ ਨਹੀਂ ਹੋਵੇਗਾ।
ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ, ਜਿਹੜੇ ਇਲਜ਼ਾਮ ਅਕਾਲੀ ਦਲ ‘ਤੇ ਲੱਗੇ ਹਨ, ਉਨ੍ਹਾਂ ਦਾ ਬੋਝ ਉਹ (ਭਾਜਪਾ) ਨਹੀਂ ਝੱਲ ਸਕਦੀ, ਇਸ ਲਈ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰ ਸਕਦੇ।
ਭਾਜਪਾ ਪ੍ਰਧਾਨ ਅਸ਼ਵਨ ਸ਼ਰਮਾ ਨੇ ਕਿਹਾ ਕਿ, ਅਸੀਂ ਅਕਾਲੀ ਦਲ ਦਾ ਸਾਥ ਨਹੀਂ ਸੀ ਛੱਡਿਆ, ਬਲਕਿ ਅਕਾਲੀ ਦਲ ਨੇ ਸਾਡਾ ਸਾਥ ਛੱਡਿਆ ਹੈ, ਇਸ ਲਈ ਦੁਬਾਰਾ ਅਕਾਲੀ ਦਲ ਦੇ ਨਾਲ ਗੱਠਜੋੜ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।