Big Breaking: ਸੰਜੇ ਸਿੰਘ ਦੇ ਘਰ ED ਵਲੋਂ ਛਾਪੇਮਾਰੀ, ਕੀਤੀ ਜਾ ਰਹੀ ਪੁੱਛਗਿੱਛ!

298

 

ਪੰਜਾਬ ਨੈੱਟਵਰਕ, ਨਵੀਂ ਦਿੱਲੀ/ਏਜੰਸੀ-

ਈਡੀ ਦੀ ਟੀਮ ਅੱਜ ਸਵੇਰੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਘਰ ਪਹੁੰਚ ਗਈ ਹੈ। ਈਡੀ ਦੇ ਅਧਿਕਾਰੀ ਉਸ ਤੋਂ ਪੁੱਛਗਿੱਛ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ‘ਆਪ’ ਨੇਤਾ ਤੋਂ ਕਿਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ।

ਸੂਤਰਾਂ ਮੁਤਾਬਕ ED ਦੇ ਅਧਿਕਾਰੀ ਕਥਿਤ ਦਿੱਲੀ ਸ਼ਰਾਬ ਨੀਤੀ ਘਪਲੇ ਦੇ ਮਾਮਲੇ ‘ਚ ਸੰਜੇ ਸਿੰਘ ਤੋਂ ਪੁੱਛਗਿੱਛ ਕਰ ਰਹੇ ਹਨ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ।

ਇਥੇ ਜ਼ਿਕਰ ਕਰਨਾ ਬਣਦਾ ਹੈ ਕਿ, ਇਹ ਦੂਜੀ ਵਾਰ ਹੈ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਸੰਜੇ ਸਿੰਘ ਦੇ ਘਰ ਪਹੁੰਚੀ ਹੋਵੇ।

ਪਿਛਲੀ ਵਾਰ ਜਦੋਂ ਈਡੀ ਦੀ ਟੀਮ ਸੰਜੇ ਸਿੰਘ ਦੇ ਘਰ ਪਹੁੰਚੀ ਸੀ ਤਾਂ ‘ਆਪ’ ਸੰਸਦ ਮੈਂਬਰ ਨੇ ਈਡੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ‘ਤੇ ਸਪੱਸ਼ਟੀਕਰਨ ਦਿੰਦੇ ਹੋਏ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਿਹਾ ਗਿਆ ਕਿ ਚਾਰਜਸ਼ੀਟ ‘ਚ ਰਾਹੁਲ ਸਿੰਘ ਦੀ ਥਾਂ ਗਲਤੀ ਨਾਲ ਸੰਜੇ ਸਿੰਘ ਦਾ ਨਾਂ ਲਿਖਿਆ ਗਿਆ ਹੈ।

ਜਿਸ ਤੋਂ ਬਾਅਦ ਇਹ ਮਾਮਲਾ ਇੱਥੇ ਹੀ ਖਤਮ ਹੋ ਗਿਆ। ਮਈ ਵਿੱਚ ਈਡੀ ਨੇ ਸੰਜੇ ਸਿੰਘ ਦੇ ਦੋ ਕਰੀਬੀ ਸਾਥੀਆਂ ਅਜੀਤ ਤਿਆਗੀ ਅਤੇ ਸਰਵੇਸ਼ ਮਿਸ਼ਰਾ ਦੇ ਘਰ ਛਾਪਾ ਮਾਰਿਆ ਸੀ। ਹੁਣ ਇੱਕ ਵਾਰ ਫਿਰ ਸੰਜੇ ਸਿੰਘ ਦੇ ਘਰ ਈਡੀ ਦੇ ਅਧਿਕਾਰੀ ਪਹੁੰਚ ਗਏ ਹਨ।