Big Breaking: ਪੰਜਾਬ ‘ਚ ਹੋ ਸਕਦੈ ਵੱਡਾ ਐਨਕਾਊਂਟਰ, ਨੌਜਵਾਨ ਥਾਣੇ ‘ਚੋਂ SLR ਖੋਹ ਕੇ ਫਰਾਰ

791

 

ਪੰਜਾਬ ਨੈੱਟਵਰਕ, ਚੰਡੀਗੜ੍ਹ/ਗੁਰਦਾਸਪੁਰ

ਪੰਜਾਬ ਦੇ ਅੰਦਰ ਕਿਸੇ ਵੀ ਵੇਲੇ ਵੱਡਾ ਐਨਕਾਊਂਟਰ ਹੋ ਸਕਦਾ ਹੈ, ਕਿਉਂਕਿ ਇੱਕ ਨੌਜਵਾਨ ਥਾਣੇ ਵਿੱਚੋਂ ਹੀ SLR ਖੋਹ ਕੇ ਫਰਾਰ ਹੋ ਗਿਆ ਹੈ। ਮਾਮਲਾ ਗੁਰਦਾਸਪੁਰ ਦੇ ਥਾਣਾ ਧਾਰੀਵਾਲ ਦਾ ਦੱਸਿਆ ਜਾ ਰਿਹਾ ਹੈ।

ਜਿਥੋਂ ਇੱਕ ਨੌਜਵਾਨ ਸੰਤਰੀ ਦੇ ਕੋਲੋਂ SLR ਖੋਹ ਕੇ ਫਰਾਰ ਹੋ ਗਿਆ। ਹਾਲਾਂਕਿ, SLR ਖੋਹ ਕੇ ਫਰਾਰ ਹੋਏ ਨੌਜਵਾਨ ਨੇ ਫੇਸਬੁੱਕ ਤੇ ਲਾਈਵ ਹੋ ਕੇ ਥਾਣਾ ਧਾਰੀਵਾਲ ਦੇ ਐਸਐਚਓ ‘ਤੇ ਗੰਭੀਰ ਦੋਸ਼ ਲਗਾਏ ਹਨ।

ਨੌਜਵਾਨ ਦਾ ਦੋਸ਼ ਹੈ ਕਿ, ਉਹ ਪਿਛਲੇ ਕਈ ਦਿਨਾਂ ਤੋਂ ਥਾਣੇ ਜਾ ਰਿਹਾ ਹੈ ਆਪਣੀ ਦਰਖ਼ਾਸਤ ਲੈ ਕੇ, ਪਰ ਉਹਦੀ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹਨੂੰ ਇਹ ਕਦਮ ਚੁੱਕਣਾ ਪਿਆ ਹੈ।

ਨੌਜਵਾਨ ਨੇ ਧਮਕੀ ਦਿੱਤੀ ਕਿ, ਜਿਨ੍ਹਾਂ ਖਿਲਾਫ਼ ਉਹ ਕਾਰਵਾਈ ਕਰਵਾਉਣਾ ਚਾਹੁੰਦਾ ਹੈ, ਪਰ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਦੀ ਬਿਜਾਏ, ਉਹਦੇ ਖਿਲਾਫ਼ ਹੀ ਕਾਰਵਾਈ ਕਰ ਰਹੀ ਹੈ, ਇਸ ਲਈ ਉਹ ਹੁਣ ਖੁਦ ਸਫ਼ਾਇਆ ਕਰੇਗਾ।

ਨੌਜਵਾਨ ਨੇ ਚੇਤਾਵਨੀ ਦਿੰਦਿਆਂ ਹੋਇਆ ਕਿਹਾ ਕਿ, ਜੇਕਰ ਪੁਲਿਸ ਅਸਲ ਦੋਸ਼ੀਆਂ ਦੇ ਖਿਲਾਫ਼ ਪੁਲਿਸ ਜਲਦ ਤੋਂ ਜਲਦ ਕਾਰਵਾਈ ਕਰਦੀ ਹੈ ਤਾਂ ਉਹ ਮੀਡੀਆ ਸਾਹਮਣੇ ਪੁਲਿਸ ਮੂਹਰੇ ਸਰੰਡਰ ਕਰ ਦੇਵੇਗਾ।

ਨਹੀਂ ਤਾਂ, ਉਹਨੂੰ ਮਜ਼ਬੂਰਨ ਮੁਕਾਬਲਾ ਕਰਨਾ ਪਵੇਗਾ। ਨੌਜਵਾਨ ਨੇ ਧਮਕੀ ਇਹ ਵੀ ਦਿੱਤੀ ਕਿ, ਜੇਕਰ ਉਹਦਾ ਕੋਈ ਨੁਕਸਾਨ ਹੋਇਆ ਤਾਂ, ਧਾਲੀਵਾਲ ਥਾਣੇ ਦੇ ਅਧਿਕਾਰੀ ਹੀ ਇਸ ਦੇ ਜਿੰਮੇਵਾਰ ਹੋਣਗੇ।

ਉਧਰ ਦੂਜੇ ਪਾਸੇ, ਇਸ ਘਟਨਾ ਦੇ ਸਬੰਧ ਵਿਚ ਪੁਲਿਸ ਦੇ ਵਲੋਂ ਕਿਹਾ ਜਾ ਰਿਹਾ ਹੈ ਕਿ, ਨੌਜਵਾਨ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਗ੍ਰਿਫਤਾਰੀ ਦੇ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

 

1 COMMENT

Comments are closed.