ਪੰਜਾਬ ਨੈੱਟਵਰਕ, ਚੰਡੀਗੜ੍ਹ-
ਹੜਤਾਲੀ ਪਟਵਾਰੀਆਂ ਦੇ ਸੰਘਰਸ਼ ਅੱਗੇ ਭਗਵੰਤ ਮਾਨ ਸਰਕਾਰ ਝੁਕ ਗਈ ਹੈ। ਭਗਵੰਤ ਮਾਨ ਦੇ ਵਲੋਂ ਅੱਜ ਐਲਾਨ ਕੀਤਾ ਗਿਆ ਕਿ, ਪਟਵਾਰੀਆਂ ਦੇ ਟ੍ਰੇਨਿੰਗ ਭੱਤੇ ਵਿਚ ਕਰੀਬ 3 ਗੁਣਾ ਵਧਾ ਦਿੱਤਾ ਗਿਆ ਹੈ।
ਮਾਨ ਦੇ ਵਲੋਂ ਪਟਵਾਰੀਆਂ ਦੇ ਟ੍ਰੇਨਿੰਗ ਭੱਤੇ ਵਿਚ ਵਾਧਾ ਕਰਦਿਆਂ ਹੋਇਆ 18000 ਰੁਪਏ ਕਰ ਦਿੱਤਾ ਹੈ। ਇਹ ਭੱਤਾ ਪਹਿਲੋਂ 5000 ਰੁਪਏ ਦਿੱਤਾ ਜਾਂਦਾ ਸੀ।
ਇਥੇ ਜਿਕਰਯੋਗ ਹੈ ਕਿ, ਟ੍ਰੇਨਿੰਗ ਤੇ ਜਾਂਦੇ ਪਟਵਾਰੀਆਂ ਨੂੰ 5000 ਰੁਪਏ ਭੱਤਾ ਮਿਲਦਾ ਸੀ, ਪਰ ਹੁਣ ਮਾਨ ਸਰਕਾਰ ਨੇ ਇਸ ਨੂੰ ਵਧਾ ਕੇ 18000 ਰੁਪਏ ਕਰ ਦਿੱਤਾ ਹੈ।
ਦੱਸ ਦਈਏ ਕਿ, ਪਟਵਾਰੀਆਂ ਦੇ ਵਲੋਂ ਵਾਧੂ ਹਲਕਿਆਂ ਦਾ ਚਾਰਜ ਛੱਡ ਕੇ ਕਲਮਛੋੜ ਹੜਤਾਲ ਕੀਤੀ ਸੀ। ਪਟਵਾਰੀਆਂ ਦੀ ਹੜਤਾਲ ਤੋਂ ਬਾਅਦ ਭਗਵੰਤ ਮਾਨ ਨੇ ਟਵੀਟ ਕਰਕੇ ਪਟਵਾਰੀਆਂ ਨੂੰ ਧਮਕੀ ਵੀ ਦਿੱਤੀ ਸੀ, ਜਿਸ ਤੇ ਕਾਫੀ ਦਿਨਾਂ ਤੱਕ ਵਿਵਾਦ ਰਿਹਾ ਸੀ।
ਪਟਵਾਰੀ ਮੰਗ ਕਰ ਰਹੇ ਸਨ ਕਿ, ਨਵੀਂ ਭਰਤੀ ਕੀਤੀ ਜਾਵੇ, ਟ੍ਰੇਨਿੰਗ ਭੱਤਾ ਵਧਾਇਆ ਜਾਵੇ, ਵਾਧੂ ਸਰਕਲਾਂ ਦੇ ਚਾਰਜ ਜੋ ਪਟਵਾਰੀਆਂ ਨੂੰ ਦਿੱਤੇ ਹਨ, ਤੇ ਨਵੇਂ ਪਟਵਾਰੀ ਲਾਏ ਜਾਣ।
ਪਟਵਾਰੀਆਂ ਦੀਆਂ ਮੰਗਾਂ ਤੇ ਗੌਰ ਕਰਦਿਆਂ ਅਤੇ ਉਨ੍ਹਾਂ ਦੇ ਸੰਘਰਸ਼ ਅੱਗੇ ਝੁਕਦਿਆਂ ਹੋਇਆ ਸੀਐਮ ਮਾਨ ਵਲੋਂ ਪਹਿਲਾਂ ਪਟਵਾਰੀਆਂ ਦੀ ਨਵੀਂ ਭਰਤੀ ਬਾਰੇ ਐਲਾਨ ਕੀਤਾ, ਉਥੇ ਹੀ 710 ਪਟਵਾਰੀਆਂ ਨੁੰ ਨਿਯੁਕਤੀ ਪੱਤਰ ਦੇ ਕੇ ਮੈਦਾਨ ਵਿਚ ਭੇਜਣ ਦਾ ਐਲਾਨ ਕੀਤਾ ਸੀ।
ਇਸ ਦੇ ਨਾਲ ਹੀ ਅਗਲੀ ਮੰਗ ਪਟਵਾਰੀਆਂ ਦੀ ਸੀ ਕਿ, ਟ੍ਰੇਨਿੰਗ ਤੇ ਚੱਲ ਰਹੇ ਪਟਵਾਰੀਆਂ ਦਾ ਭੱਤਾ 5000 ਰੁਪਏ ਹੈ, ਜੋ ਕਿ ਮਨਰੇਗਾ ਮਜ਼ਦੂਰ ਦੀ ਦਿਹਾੜੀ ਨਾਲੋਂ ਵੀ ਘੱਟ ਹੈ। ਇਸ ਮੰਗ ਤੇ ਸੀਐਮ ਮਾਨ ਨੇ ਅੱਜ ਐਲਾਨ ਕੀਤਾ ਕਿ, ਹੁਣ ਪਟਵਾਰੀਆਂ ਦਾ ਭੱਤਾ 5000 ਰੁਪਏ ਤੋਂ ਵਧਾ ਕੇ 18000 ਰੁਪਏ ਹੋਵੇਗਾ।
CM @BhagwantMann ਜੀ ਵੱਲੋਂ ਦਿੱਤੇ ਤੋਹਫ਼ੇ ਤੋਂ ਬਾਅਦ ਪਟਵਾਰੀਆਂ ਵੱਲੋਂ CM ਮਾਨ ਨੂੰ ਦਿੱਤੀ ਗਈ Standing Ovation
ਟਰੇਨਿੰਗ ਵਾਲੇ ਪਟਵਾਰੀਆਂ ਦਾ ਭੱਤਾ ₹5000 ਤੋਂ ਵਧਾ ਕੇ ਕੀਤਾ ₹18,000 ਪ੍ਰਤੀ ਮਹੀਨਾ
____मान पंजाब दा ❤️
CM @BhagwantMann द्वारा दिए गए तोहफे के बाद पटवारियों में खुशी की लहर, मान साहब के… pic.twitter.com/UVnsXACDUY
— AAP Punjab (@AAPPunjab) September 8, 2023
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)