ਵੱਡੀ ਖ਼ਬਰ: ਵਿਵਾਦਾਂ ‘ਚ ਘਿਰੀ ਭਗਵੰਤ ਮਾਨ ਸਰਕਾਰ! AAP ਵਿਧਾਇਕ ਨੇ ਹੀ ਸਕੂਲ ਆਫ਼ ਐਮੀਨੈਂਸ ‘ਤੇ ਚੁੱਕੇ ਸਵਾਲ, ਕੀਤੀ ਸਖ਼ਤ ਟਿੱਪਣੀ- ਪਰ ਡਿਲੀਟ ਕਰ’ਤਾ ਕੁਮੈਂਟ

1084
bhagwant mann Kunwar vijay partar and kejriwal old Photos

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਬੀਤੇ ਦਿਨ ਅੰਮ੍ਰਿਤਸਰ ਵਿੱਚ ‘ਸਕੂਲ ਆਫ਼ ਐਮੀਨੈਂਸ’ ਦੇ ਉਦਘਾਟਨ ਮੌਕੇ ਬੇਸ਼ੱਕ ਮੀਡੀਆ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਅਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਭਗਵੰਤ ਮਾਨ ਸਰਕਾਰ ਨੇ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰ ਦਿੱਤੀ ਹੈ।

ਇਸ ਸਕੂਲ ਆਫ਼ ਐਮੀਨੈਂਸ ਤੇ ਉੱਤਰੀ ਅੰਮ੍ਰਿਤਸਰ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਵਲੋਂ ਵਿਰੋਧੀਆਂ ਤੋਂ ਅੱਗੇ ਨਿਕਲ ਕੇ ਟਿੱਪਣੀ ਕੀਤੀ ਗਈ ਹੈ। ਉਨ੍ਹਾਂ ਨੇ ਸਾਬਕਾ ਮੰਤਰੀ ਇੰਦਰਬੀਰ ਸਿੰਘ ਵਲੋਂ ਸਕੂਲ ਆਫ਼ ਐਮੀਨੈਂਸ ਦੀ ਤਾਰੀਫ਼ ਵਿਚ ਪਾਈ ਗਈ ਸੋਸ਼ਲ ਮੀਡੀਆ ਤੇ ਕੁਮੈਂਟ ਕਰਦਿਆਂ ਲਿਖਿਆ ਕਿ, ਡਾਕਟਰ ਸਾਹਬ ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ ਜੀ, ਇਹ ਸਕੂਲ ਮੈਨੂੰ ਵੀ ਜਰੂਰ ਦਿਖਾਵੋ, ਜੇਕਰ ਇਹ ਨਵਾਂ ਬਣਿਆ ਹੋਵੇ।

ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਲਿਖਿਆ ਕਿ, ਜਿੱਥੇ ਤੱਕ ਮੈਨੂੰ ਪਤਾ ਹੈ ਇਹ ਪਹਿਲਾਂ ਤੋਂ ਹੀ ਇਕ ਬੇਹਤਰੀਨ ਸਕੂਲ ਹੈ ਅਤੇ ਇਸਨੂੰ ਸਮਾਰਟ ਸਕੂਲ ਪਹਿਲਾਂ ਹੀ ਬਣਾ ਦਿੱਤਾ ਗਿਆ ਸੀ ਪਿਛਲੀਆਂ ਸਰਕਾਰਾਂ ਵੱਲੋਂ। ਇਸ ਸਕੂਲ ਵਿੱਚ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਹੈ ਕਈ ਮੌਕਿਆਂ ਤੇ। ਇਹ ਜਰੂਰ ਹੈ ਕਿ ਕੁਛ ਨਵੇਂ ਰੇਨੋਵੇਸ਼ਨਸ ਹੁਣ ਕਰਾਏ ਗਏ ਹਨ। ਜਿੱਥੇ ਤਕ ਮੈਨੂੰ ਪਤਾ ਹੈ ਸ੍ਰੀ ਸਤਪਾਲ ਡਾਂਗ ਜੀ ਨੇ ਇਸ ਸਕੂਲ ਦੀ ਕਾਇਆ ਪਲਟ ਕੀਤੀ ਸੀ। ਓਹਨਾਂ ਦੀ ਭਤੀਜੀ ਮਧੂ ਡਾਂਗ ਜੀ ਨੇ ਹਾਲ ਦੇ ਵਿੱਚ ਹੀ ਇਕ ਫੰਕਸ਼ਨ ਇਥੇ ਕਰਾਏ ਸੀ ਜਿੱਥੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਸੀ।

ਉਨ੍ਹਾਂ ਆਪਣੇ ਆਖ਼ਰੀ ਸ਼ਬਦਾਂ ਵਿਚ ਲਿਖਿਆ ਕਿ, Result ਇਸ ਸਕੂਲ ਦੇ ਬਹੁਤ ਹੀ ਬੇਹਤਰੀਨ ਹੁੰਦੇ ਨੇ, ਕਾਫੀ ਸਮਾਂ ਤੋਂ ਮੈਂ ਵੇਖ ਰਿਹਾ ਹਾਂ। ਅਸੀਂ ਤਾਂ ਨਵੇਂ ਬੇਹਤਰੀਨ ਸਕੂਲ ਬਣਾਉਣ ਦੇ ਵਾਇਦੇ ਕੀਤੇ ਸੀ। ਕਿਰਪਾ ਕਰਕੇ ਚਾਨਣਾ ਪਾਵੋ ਜੀ। ਇਥੇ ਜ਼ਿਕਰ ਕਰਨਾ ਬਣਦਾ ਹੈ ਕਿ, ਜਦੋਂ ਕੁੰਵਰ ਵਿਜੇ ਪਰਪਤਾਪ ਦਾ ਇਹ ਕੁਮੈਂਟ ਵਾਇਰਲ ਹੋਇਆ ਤਾਂ ਕਰੀਬ ਢਾਈ ਘੰਟੇ ਬਾਅਦ ਉਹਨਾਂ ਨੇ ਇਹ ਕੁਮੈਂਟ ਹੀ ਨਿੱਜਰ ਦੀ ਫੇਸਬੁੱਕ ਪੋਸਟ ਤੋਂ ਡਿਲੀਟ ਕਰ ਦਿੱਤਾ।

ਜਦੋਂਕਿ, ਪੋਸਟ ਤੋਂ ਪਹਿਲਾਂ ਸਕਰੀਨ ਸ਼ਾਰਟ ਲਏ ਹੋਏ ਕੁਮੈਂਟ ਨੂੰ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਐਕਸ (ਟਵਿੱਟਰ) ਹੈਂਡਲ ‘ਤੇ ਡਾ. ਇੰਦਰਬੀਰ ਸਿੰਘ ਨਿੱਜਰ ਵੱਲੋਂ ਕੀਤੀ ਪੋਸਟ ਤੇ ਕੁੰਵਰ ਵਿਜੈ ਪ੍ਰਤਾਪ ਵੱਲੋਂ ਕੀਤੇ ਕੁਮੈਂਟ ਨੂੰ ਜੋੜ ਕੇ ਸਾਂਝਾ ਕਰ ਕੇ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਤਿੱਖਾ ਹਮਲਾ ਕੀਤਾ।