Breaking News: ਮਸ਼ਹੂਰ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ, ਵੇਖੋ ਵੀਡੀਓ

915

 

ਪੰਜਾਬ ਨੈੱਟਵਰਕ, ਗੰਗਾਨਗਰ-

ਇੱਕ ਵਾਰ ਫਿਰ ਰਾਜਸਥਾਨ ਵਿੱਚ ਗੈਂਗ ਵਾਰ ਦੀ ਘਟਨਾ ਸਾਹਮਣੇ ਆਈ ਹੈ। ਦਰਅਸਲ ਸੀਕਰ ਦੇ ਉਦਯੋਗ ਨਗਰ ਇਲਾਕੇ ‘ਚ ਗੈਂਗਸਟਰ ਰਾਜੂ ਥੇਠ ਨੂੰ ਅਣਪਛਾਤੇ ਬਦਮਾਸ਼ਾਂ ਨੇ ਉਸਦੇ ਘਰ ਨੇੜੇ ਗੋਲੀ ਮਾਰ ਦਿੱਤੀ ਸੀ।

ਗੋਲੀ ਲੱਗਣ ਨਾਲ ਗੈਂਗਸਟਰ ਰਾਜੂ ਥੇਠ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅਜੇ ਤੱਕ ਕਿਸੇ ਵੀ ਸੰਗਠਿਤ ਗੈਂਗਸਟਰ ਨੇ ਇਸ ਕਤਲ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੂਜੇ ਪਾਸੇ ਸੀਕਰ ਪੁਲੀਸ ਸਮੇਤ ਮੌਕੇ ’ਤੇ ਪੁੱਜੇ ਉੱਚ ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕਰਨ ਦੀ ਗੱਲ ਆਖੀ।

ਦਰਅਸਲ ਕਤਲ ਤੋਂ ਬਾਅਦ ਬਦਮਾਸ਼ ਹਥਿਆਰਾਂ ਦੇ ਦਮ ‘ਤੇ ਚਿੱਟੇ ਰੰਗ ਦੀ ਆਲਟੋ ਕਾਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਸੀਕਰ ਸਮੇਤ ਪੂਰੇ ਰਾਜਸਥਾਨ ਵਿੱਚ ਨਾਕਾਬੰਦੀ ਕਰ ਦਿੱਤੀ ਹੈ।