ਵੱਡੀ ਖ਼ਬਰ: ਅਦਾਲਤ ‘ਚ ਗੈਂਗਸਟਰ ਜੀਵਾ ਦਾ ਗੋਲੀਆਂ ਮਾਰ ਕੇ ਕਤਲ, ਵਕੀਲ ਬਣ ਕੇ ਆਏ ਸੀ ਹਮਲਾਵਰ

964

 

  • ਗੋਲੀਬਾਰੀ ਦੀ ਘਟਨਾ ਵਿੱਚ ਚਾਰ ਤੋਂ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਗੈਂਗਸਟਰ ਸੰਜੀਵ ਮਹੇਸ਼ਵਰੀ ਜੀਵਾ ਦੀ ਲਖਨਊ ਦੇ ਕੈਸਰਬਾਗ ਕੋਰਟ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰ ਵਕੀਲ ਦੀ ਪਹਿਰਾਵੇ ਵਿੱਚ ਸੀ। ਸੰਜੀਵ ਮਹੇਸ਼ਵਰੀ ਮੁਖਤਾਰ ਅੰਸਾਰੀ ਦੇ ਕਰੀਬੀ ਸਨ।

ਜੀਵਾ ਭਾਜਪਾ ਨੇਤਾ ਬ੍ਰਹਮਦੱਤ ਦਿਵੇਦੀ ਦੇ ਕਤਲ ਦਾ ਦੋਸ਼ੀ ਸੀ। ਸੰਜੀਵ ਨੂੰ ਪੇਸ਼ੀ ਲਈ ਅਦਾਲਤ ਵਿੱਚ ਲਿਆਂਦਾ ਗਿਆ। ਗੋਲੀਬਾਰੀ ਦੀ ਘਟਨਾ ਵਿੱਚ ਚਾਰ ਤੋਂ ਪੰਜ ਲੋਕਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ।

ਸੰਜੀਵ ਮਹੇਸ਼ਵਰੀ ਜੀਵਾ ਪੱਛਮੀ ਯੂਪੀ ਦਾ ਇੱਕ ਬਦਨਾਮ ਗੈਂਗਸਟਰ ਸੀ। ਸੂਤਰਾਂ ਮੁਤਾਬਿਕ, ਪੁਲਿਸ ਨੇ ਇੱਕ ਹਮਲਾਵਰ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਸ ਹਮਲਾਵਰ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਲੈ ਗਈ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ।

ਇਸ ਘਟਨਾ ਤੋਂ ਬਾਅਦ ਵਕੀਲਾਂ ਵਿੱਚ ਗੁੱਸਾ ਹੈ। ਵਕੀਲਾਂ ਨੇ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਚਸ਼ਮਦੀਦ ਨੇ ਦੱਸਿਆ ਕਿ ਹਮਲਾਵਰ ਨੇ ਛੇ ਗੋਲੀਆਂ ਚਲਾਈਆਂ ਸਨ। ਅਦਾਲਤ ਦੇ ਚੌਗਿਰਦੇ ਵਿੱਚ ਖੂਨ ਦੇ ਧੱਬੇ ਪੈ ਗਏ ਹਨ। ਕੰਧਾਂ ‘ਤੇ ਵੀ ਖੂਨ ਦੇ ਧੱਬੇ ਹਨ। ਘਟਨਾ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਉਥੋਂ ਹਟਾ ਦਿੱਤਾ।

ਇੱਕ ਵਕੀਲ ਨੇ ਕਿਹਾ ਕਿ, ਮੈਂ ਇੱਥੇ ਹਰ ਰੋਜ਼ ਆਉਂਦਾ ਹਾਂ ਪਰ ਅੱਜ ਜੋ ਹੋਇਆ ਉਹ ਸ਼ਰਮਨਾਕ ਹੈ।