ਵੱਡੀ ਖ਼ਬਰ: ਵਿਆਹੁਤਾ ਦਾ ਪਤੀ ਵੱਲੋਂ ਗੋਲੀਆਂ ਮਾਰ ਕੇ ਕਤਲ

773

 

Married Woman shot dead by her husband

ਪੰਜਾਬ ਨੈੱਟਵਰਕ, ਯਮੁਨਾਨਗਰ

Married Woman- ਯਮੁਨਾਨਗਰ ਦੇ ਰਾਦੌਰ ਦੀ ਸ਼ਿਵ ਕਾਲੋਨੀ ‘ਚ ਇਕ ਵਿਅਕਤੀ ਨੇ ਆਪਣੀ ਪਤਨੀ ਰੀਨਾ ਦੇਵੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਸ਼ਨੀਵਾਰ ਨੂੰ ਜਦੋਂ ਮ੍ਰਿਤਕ ਔਰਤ (Married Woman) ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਪੱਧਰ ‘ਤੇ ਮਾਮਲੇ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮ੍ਰਿਤਕਾ ਦੇ ਪਤੀ ‘ਤੇ ਸ਼ੱਕ ਹੋਇਆ।

ਜਦੋਂ ਉਸ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ 20 ਸਤੰਬਰ ਨੂੰ ਸਵੇਰੇ 4 ਵਜੇ ਆਪਣੀ ਪਤਨੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਵਿਅਕਤੀ ਨੇ ਪਤਨੀ ਦੀ ਲਾਸ਼ ਨੂੰ ਘਰ ਦੇ ਪਿੱਛੇ ਖਾਲੀ ਪਲਾਟ ਵਿੱਚ ਮਿੱਟੀ ਹੇਠ ਦੱਬ ਦਿੱਤਾ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ। ਪੁਲਸ ਨੇ ਘਰ ਦੇ ਪਿੱਛੇ ਖਾਲੀ ਪਲਾਟ ‘ਚੋਂ ਮਿੱਟੀ ਹੇਠਾਂ ਦੱਬੀ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

ਮੀਡੀਆ ਰਿਪੋਰਟਾਂ ਮੁਤਾਬਿਕ, ਡੀਐਸਪੀ ਗੁਰਮੇਲ ਸਿੰਘ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਕੀਤੀ। ਪੁਲਸ ਨੇ ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ‘ਤੇ ਔਰਤ ਦੇ ਪਤੀ ਰਾਕੇਸ਼ ਸੈਣੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।

ਮ੍ਰਿਤਕਾ ਰੀਨਾ ਦੇਵੀ ਦੇ ਭਰਾਵਾਂ ਪ੍ਰਕਾਸ਼, ਬਲਦੇਵ ਅਤੇ ਅਨਿਲ ਵਾਸੀ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਪਿੰਡ ਕੋਡਕਾ ਨੇ ਦੱਸਿਆ ਕਿ 18 ਨਵੰਬਰ 2005 ਨੂੰ ਉਸ ਦੀ ਭੈਣ ਰੀਨਾ ਰਾਣੀ ਦਾ ਵਿਆਹ ਸ਼ਿਵ ਕਲੋਨੀ ਦੇ ਰਾਕੇਸ਼ ਸੈਣੀ ਨਾਲ ਹੋਇਆ ਸੀ। ਰਾਕੇਸ਼ ਕੋਲ ਆਪਣੀ ਲਾਇਸੈਂਸੀ ਬੰਦੂਕ ਹੈ ਅਤੇ ਉਹ ਕਿਸੇ ਫੈਕਟਰੀ ਆਦਿ ਵਿੱਚ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਸੀ।

ਮ੍ਰਿਤਕ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, 20 ਸਤੰਬਰ ਨੂੰ ਉਨ੍ਹਾਂ ਨੂੰ ਫ਼ੋਨ ‘ਤੇ ਸੂਚਨਾ ਮਿਲੀ ਕਿ ਰੀਨਾ ਅਚਾਨਕ ਲਾਪਤਾ ਹੋ ਗਈ ਹੈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ।

ਜਿਸ ਤੋਂ ਬਾਅਦ ਉਹ ਰਾਦੌਰ ਪਹੁੰਚਿਆ ਅਤੇ ਆਪਣੇ ਜੀਜਾ ਰਾਕੇਸ਼ ਨਾਲ ਮਿਲ ਕੇ ਰੀਨਾ ਦੀ ਕਾਫੀ ਭਾਲ ਕੀਤੀ ਪਰ ਕਾਫੀ ਦੇਰ ਤੱਕ ਰੀਨਾ ਦਾ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਉਨ੍ਹਾਂ ਨੂੰ ਰਾਕੇਸ਼ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਹੀ ਰੀਨਾ ਦਾ ਗੋਲੀ ਮਾਰ ਕੇ ਕਤਲ ਕੀਤਾ ਹੈ।