ਵੱਡੀ ਖਬਰ: ਪੈਟਰੋਲ ਪੰਪਾਂ ਤੋਂ ਨਹੀਂ ਮਿਲੇਗਾ ਤੇਲ, ਹੜਤਾਲ ਸ਼ੁਰੂ

1111

 

Oil will not be available from Petrol Pumps, strike begins

Petrol Pumps- ਹਾਲ ਹੀ ‘ਚ ਰਾਜਸਥਾਨ ਸੂਬੇ ਦੇ ਹਜ਼ਾਰਾਂ ਪੰਪ ਆਪਰੇਟਰ ਪੈਟਰੋਲ ਅਤੇ ਡੀਜ਼ਲ ‘ਤੇ ਸਭ ਤੋਂ ਵੱਧ ਵੈਟ ਵਸੂਲਣ ਦੇ ਵਿਰੋਧ ‘ਚ ਦੋ ਦਿਨਾਂ ਲਈ 8-8 ਘੰਟੇ ਦੀ ਹੜਤਾਲ ‘ਤੇ ਚਲੇ ਗਏ। ਦੱਸ ਦਈਏ ਕਿ, ਸਰਕਾਰ ਨੇ ਪੈਟਰੋਲੀਅਮ ਡੀਲਰਜ਼ ਤੋਂ 10 ਦਿਨਾਂ ਦਾ ਸਮਾਂ ਮੰਗਿਆ ਸੀ ਅਤੇ ਮਸਲੇ ਹੱਲ ਕਰਨ ਦੇ ਨਾਲ ਬਣਾਈ ਕਮੇਟੀ ਬਣਾਈ ਸੀ।

ਪਰ ਫਿਰ ਵੀ ਪੈਟਰੋਲੀਅਮ ਡੀਲਰਜ਼ ਦੀਆਂ ਮੰਗਾਂ ਦਾ ਹੱਲ ਨਹੀਂ ਹੋ ਸਕਿਆ। ਜਿਸ ਤੋਂ ਬਾਅਦ ਰਾਜਸਥਾਨ ਵਿੱਚ ਇੱਕ ਵਾਰ ਫਿਰ ਪੈਟਰੋਲ ਐਮਰਜੈਂਸੀ ਸ਼ੁਰੂ ਹੋ ਗਈ ਹੈ। ਅੱਜ ਅਲਵਰ, ਜੋਧਪੁਰ ਅਤੇ ਜੈਸਲਮੇਰ ਨੂੰ ਛੱਡ ਕੇ ਰਾਜਸਥਾਨ ਦੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਪੈਟਰੋਲ ਪੰਪ ਬੰਦ ਰਹਿਣਗੇ।

ਪੰਪ ਡੀਲਰਾਂ ਨੇ ਅਣਮਿੱਥੇ ਸਮੇਂ ਲਈ ਹੜਤਾਲ ਦੀ ਦਿੱਤੀ ਚੇਤਾਵਨੀ

ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਭਾਟੀ ਨੇ ਕਿਹਾ ਕਿ ਸਰਕਾਰ ਵੱਲੋਂ ਸਾਡੀਆਂ ਮੰਗਾਂ ਨੂੰ ਅੱਜ ਤੱਕ ਨਹੀਂ ਸੁਣਿਆ ਗਿਆ ਅਤੇ ਨਾ ਹੀ ਸਾਨੂੰ ਗੱਲਬਾਤ ਲਈ ਬੁਲਾਇਆ ਗਿਆ, ਜਿਸ ਕਰਕੇ ਅੱਜ ਅਸੀਂ 12 ਘੰਟੇ ਪੈਟਰੋਲ ਪੰਪ ਬੰਦ ਰੱਖ ਕੇ ਰੋਸ ਪ੍ਰਦਰਸ਼ਨ ਕਰਾਂਗੇ। ਇਸ ਤੋਂ ਬਾਅਦ ਅਸੀਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਜਾਵਾਂਗੇ ਅਤੇ ਫਿਰ ਜੇਕਰ ਸਰਕਾਰ 3 ਅਕਤੂਬਰ ਨੂੰ ਕੋਈ ਵੀ ਮੀਟਿੰਗ ਕਰਦੀ ਹੈ ਤਾਂ ਵੀ ਅਸੀਂ ਇਸ ‘ਚ ਸ਼ਾਮਲ ਨਹੀਂ ਹੋਵਾਂਗੇ।

ਜਾਣੋ ਰਾਜਸਥਾਨ ਦੇ ਪੰਪ ਮਾਲਕ ਸਰਕਾਰ ਤੋਂ ਕੀ ਮੰਗ ਕਰਦੇ ਹਨ

ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਭਾਟੀ ਨੇ ਕਿਹਾ ਕਿ ਸਾਡੀ ਇੱਕ ਹੀ ਮੰਗ ਹੈ ਕਿ ਕਿਸੇ ਤਰ੍ਹਾਂ ਵੈਟ ਪੰਜਾਬ ਰਾਜ ਦੇ ਬਰਾਬਰ ਵਸੂਲਿਆ ਜਾਵੇ ਕਿਉਂਕਿ ਇਸ ਸਮੇਂ ਸਾਡੇ 270 ਪੰਪ ਬੰਦ ਹੋ ਚੁੱਕੇ ਹਨ ਅਤੇ 2000 ਦੇ ਕਰੀਬ ਪੰਪ ਬੰਦ ਹੋਣ ਦੀ ਕਗਾਰ ‘ਤੇ ਹਨ। ਅਜਿਹੇ ‘ਚ ਜੇਕਰ ਚੋਣ ਜ਼ਾਬਤਾ ਲੱਗ ਜਾਂਦਾ ਹੈ ਤਾਂ ਸਾਡੀ ਗੱਲ ਕੌਣ ਸੁਣੇਗਾ ਅਤੇ ਭਲਕੇ 5778 ਪੰਪਾਂ ‘ਚੋਂ 2270 ਯਾਨੀ 45 ਫੀਸਦੀ ਪੈਟਰੋਲ ਪੰਪ ਬੰਦ ਹੋ ਜਾਣਗੇ। ਅਜਿਹੇ ‘ਚ ਹੁਣ ਅਸੀਂ ਕਰੋ ਜਾਂ ਮਰੋ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਹਾਂ।