ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀ ਸਸਪੈਂਡ

803

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਟਿਆਲਾ ਵਿਖੇ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਅਧਿਕਾਰੀ ਸ਼ਾਮ ਲਾਲ (ਏਐਸਆਈ) ਨੂੰ ਪੰਜਾਬ ਸਰਕਾਰ ਵਲੋਂ ਸਸਪੈਂਡ ਕਰ ਦਿੱਤਾ ਗਿਆ ਹੈ।

ਐਸਐਸਪੀ ਪਟਿਆਲਾ ਨੇ ਦੱਸਿਆ ਕਿ, ਸ਼ਾਮ ਲਾਲ ਅਨਾਜ਼ ਮੰਡੀ ਪਟਿਆਲਾ ਵਿਖੇ ਤੈਨਾਤ ਹੈ ਅਤੇ ਉਹਦੀ ਇਕ ਵੀਡੀਓ ਬਜ਼ੁਰਗ ਨਾਲ ਕੁੱਟਮਾਰ ਕਰਦਿਆਂ ਦੀ ਵਾਇਰਲ ਹੋਈ ਸੀ।

ਐਸਐਸਪੀ ਨੇ ਦੱਸਿਆ ਕਿ, ਸੀਐਮ ਭਗਵੰਤ ਮਾਨ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆ ਉਕਤ ਸ਼ਾਮ ਲਾਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਐਸਐਸਪੀ ਪਟਿਆਲਾ ਨੇ ਇਹ ਵੀ ਦੱਸਿਆ ਕਿ, ਮੁਲਜ਼ਮ ਥਾਣੇਦਾਰ ਸ਼ਾਮ ਲਾਲ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ ਅਤੇ ਵਿਭਾਗੀ ਜਾਂਚ ਵੀ ਉਹਦੇ ਖਿਲਾਫ਼ ਆਰੰਭ ਦਿੱਤੀ ਹੈ।