- 3 ਅਕਤੂਬਰ ਤੱਕ ਪੋਰਟਲ ਤੋਂ ਸ਼ਰਤ ਹਟਾਉਣ ਦੇ ਹੁਕਮ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਇਕ ਅਹਿਮ ਮੀਟਿੰਗ ਸਿੱਖਿਆ ਮੰਤਰੀ ਦੇ OSD ਗੁਲਸ਼ਨ ਛਾਬੜਾ ਨਾਲ ਸਿੱਖਿਆ ਭਵਨ ਚੰਡੀਗੜ੍ਹ ਵਿਖੇ ਸੁਖਵਿੰਦਰ ਸਿੰਘ ਚਾਹਲ, ਸੁਖਰਾਜ ਸਿੰਘ ਕਾਹਲੋਂ, ਸੁਰਿੰਦਰ ਕੁਮਾਰ ਪੁਆਰੀ, ਬਾਜ ਸਿੰਘ ਖਹਿਰਾ, ਸੁਰਿੰਦਰ ਕੰਬੋਜ, ਹਰਵਿੰਦਰ ਸਿੰਘ ਬਿਲਗਾ, ਸੁਖਜਿੰਦਰ ਸਿੰਘ ਹਰੀਕਾ ਦੀ ਅਗਵਾਈ ਵਿੱਚ ਹੋਈ।
ਮੀਟਿੰਗ ਵਿੱਚ ਮੋਰਚੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਸਿੱਖਿਆ ਅਧਿਕਾਰ ਐਕਟ ਦੀ ਉਲੰਘਣਾ ਕਰਕੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਜਾਰੀ ਕਰਨ ਲਈ 200 ਰੁਪਏ ਸਰਟੀਫਿਕੇਟ ਵਸੂਲੀ ਕਰਨ ਦੇ ਹੁਕਮ ਦਿੱਤੇ ਗਏ ਸਨ।
ਉਕਤ ਹੁਕਮਾਂ ਦਾ ਵਿਰੋਧ ਦਰਜ਼ ਕਰਵਾਉਂਦਿਆਂ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਤਰੁੰਤ ਵਾਪਸ ਲੈਣ ਦੀ ਮੰਗ ਕੀਤੀ ਅਤੇ ਪਾ੍ਇਮਰੀ ਕਾਡਰ ਨੂੰ ਸਟੇਟ ਕਾਡਰ ਬਣਾਉਣ ਦਾ ਵਿਰੋਧ ਕਰਦਿਆਂ ਜਿਲ੍ਹਾ ਕਾਡਰ ਹੀ ਬਣਾਈ ਰੱਖਣ ਤੇ ਸਹਿਮਤੀ ਜਾਹਿਰ ਕੀਤੀ।
ਇਸ ਤੇ ਤਰੁੰਤ ਐਕਸਨ ਲੈਦਿਆਂ ਸੀ੍ ਗੁਲਸ਼ਨ ਛਾਬੜਾ ਨੇ ਸਿੱਖਿਆ ਮੰਤਰੀ ਦੇ ਧਿਆਨ ਹਿੱਤ ਲਿਆ ਕੇ ਪਾ੍ਇਮਰੀ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੋਂ ਫੀਸ ਵਸੂਲੀ ਤੇ ਰੋਕ ਲਾਉਣ ਦੇ ਹੁਕਮ ਜਾਰੀ ਕੀਤੇ।
ਇਸ ਮੌਕੇ ਈ ਟੀ ਟੀ ਤੋਂ ਮਾਸਟਰ ਕਾਡਰ ਵਿੱਚ ਪਦਉਨਤੀਆਂ ਸਬੰਧੀ ਸਹਾਇਕ ਡਾਇਰੈਕਟਰ ਮੈਡਮ ਰਿੱਤੂ ਬਾਲਾ ਨੇ ਸੀਨੀਆਰਤਾ ਲਿਸਟ ਜਲਦੀ ਜਾਰੀ ਕਰਕੇ ਸਮੁੱਚੀ ਪ੍ਕਿਰਿਆ ਜਲਦੀ ਪੂਰੀ ਕਰਨ ਦਾ ਭਰੋਸਾ ਦਿੱਤਾ।
ਇਸ ਮੌਕੇ ਕੁਲਦੀਪ ਸਿੰਘ ਦੋੜਕਾ, ਤੇਜਿੰਦਰ ਸਿੰਘ ਧਰਮਕੋਟ, ਹਰਜੀਤ ਸਿੰਘ ਜੁਨੇਜਾ ,ਕਰਮਜੀਤ ਸਿੰਘ ਕੱਦੋਂ, ਸੋਹਣ ਸਿੰਘ, ਸੁਲੱਖਣ ਸਿੰਘ ਬੇਰੀ, ਗੁਰਿੰਦਰ ਸਿੰਘ ਤਰਨਤਾਰਨ, ਗੁਰਿੰਦਰ ਸਿੰਘ ਸਿੱਧੂ ਆਦਿ ਹਾਜ਼ਰ ਸਨ।