ਵੱਡੀ ਖ਼ਬਰ: ਪੰਜਾਬ ‘ਚ NIA ਵੱਲੋਂ 30 ਥਾਵਾਂ ‘ਤੇ ਰੇਡ

488

 

NIA Raid by 30 places in Punjab

ਪੰਜਾਬ ਨੈੱਟਵਰਕ, ਚੰਡੀਗੜ੍ਹ-

NIA Raid: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਗੈਂਗਸਟਰਾਂ ਅਤੇ ਅੱਤਵਾਦੀਆਂ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ ਦੇਸ਼ ਦੇ ਕਈ ਸੂਬਿਆਂ ‘ਚ ਛਾਪੇਮਾਰੀ (NIA Raid) ਕੀਤੀ ਹੈ।

NIA ਨੇ ਪੰਜਾਬ, ਦਿੱਲੀ NCR, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਅਤੇ ਉਤਰਾਖੰਡ ਦੇ ਕਰੀਬ 50 ਇਲਾਕਿਆਂ ‘ਚ ਛਾਪੇਮਾਰੀ ਕੀਤੀ ਹੈ। NIA ਨੇ ਇਹ ਕਦਮ ਅੱਤਵਾਦੀਆਂ ਅਤੇ ਡਰੱਗ ਡੀਲਰਾਂ ਵਿਚਾਲੇ ਗਠਜੋੜ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਹੈ।

NIA ਨੇ ਪੰਜਾਬ ਦੇ 30 ਇਲਾਕਿਆਂ ‘ਚ ਛਾਪੇਮਾਰੀ ਕੀਤੀ ਹੈ, ਜਦਕਿ ਰਾਜਸਥਾਨ ‘ਚ 13, ਹਰਿਆਣਾ ‘ਚ 4, ਉੱਤਰਾਖੰਡ ‘ਚ 2, ਦਿੱਲੀ-ਐੱਨਸੀਆਰ ਅਤੇ ਯੂਪੀ ‘ਚ 1-1 ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

NIA ਨੇ ਦੇਸ਼ ਵਿਰੋਧੀ ਗਠਜੋੜ ਖਿਲਾਫ ਕਾਫੀ ਸਬੂਤ ਇਕੱਠੇ ਕੀਤੇ ਹਨ। ਕਈ ਗੈਂਗਸਟਰਾਂ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਉਹ ਵਿਦੇਸ਼ਾਂ ਤੋਂ ਟੈਟਰ ਫੰਡਿੰਗ, ਹਥਿਆਰਾਂ ਦੀ ਸਪਲਾਈ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਗਠਜੋੜ ਦੀ ਵਰਤੋਂ ਕਰਦੇ ਹਨ।

ਰਾਜਸਥਾਨ ਅਤੇ ਉਤਰਾਖੰਡ ਵਿੱਚ ਛਾਪੇਮਾਰੀ ਜਾਰੀ

NIA ਦੀ ਟੀਮ ਫਿਲਹਾਲ ਰਾਜਸਥਾਨ ਦੇ ਗੰਗਾਸਾਗਰ ਜ਼ਿਲੇ ਦੇ ਸੂਰਤਗੜ੍ਹ ਅਤੇ ਰਾਜਿਆਸਰ ‘ਚ ਛਾਪੇਮਾਰੀ ਕਰ ਰਹੀ ਹੈ। ਸੂਰਤਗੜ੍ਹ ਵਿੱਚ ਇੱਕ ਵਿਦਿਆਰਥੀ ਆਗੂ ਦੇ ਘਰ ਛਾਪਾ ਮਾਰਿਆ ਗਿਆ ਹੈ।

ਇਸ ਤੋਂ ਪਹਿਲਾਂ 21 ਸਤੰਬਰ ਨੂੰ ਏਜੰਸੀ ਨੇ ਭਗੌੜੇ ਗੋਲਡੀ ਬਰਾੜ ਨਾਲ ਜੁੜੇ ਪੰਜਾਬ ਅਤੇ ਹਰਿਆਣਾ ਦੇ 100 ਤੋਂ ਵੱਧ ਇਲਾਕਿਆਂ ‘ਚ ਛਾਪੇਮਾਰੀ ਕੀਤੀ ਸੀ।

ਗੋਲਡੀ ਬਰਾੜ ਐਨਆਈਏ ਦੀ ਸੂਚੀ ਵਿੱਚ ਨਾਮਜ਼ਦ ਗੈਂਗਸਟਰਾਂ ਵਿੱਚੋਂ ਇੱਕ ਹੈ। ਪੰਜਾਬ ਦੇ ਮੋਗਾ ਜ਼ਿਲੇ ਦੇ ਤਖਤੂਪੁਰਾ ਪਿੰਡ ‘ਚ ਬੁੱਧਵਾਰ ਨੂੰ NIA ਨੇ ਸ਼ਰਾਬ ਦੇ ਠੇਕੇਦਾਰ ਦੇ ਘਰ ਛਾਪਾ ਮਾਰਿਆ।

ਇਸ ਤੋਂ ਇਲਾਵਾ ਏਜੰਸੀ ਨੇ ਉੱਤਰਾਖੰਡ ਦੇ ਊਧਮ ਸਿੰਘ ਨਗਰ ਦੇ ਬਾਜਪੁਰ ਥਾਣਾ ਖੇਤਰ ‘ਚ ਇਕ ਗੰਨ ਹਾਊਸ ‘ਤੇ ਵੀ ਛਾਪਾ ਮਾਰਿਆ, ਜਿੱਥੇ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ।