ਵੱਡੀ ਖ਼ਬਰ: ਪੰਜਾਬ ਸਮੇਤ ਉੱਤਰ ਭਾਰਤ ‘ਚ ਭੂਚਾਲ ਦੇ ਜ਼ਬਰਦਸਤ ਝਟਕੇ, ਵੇਖੋ ਵੀਡੀਓ

1081

 

Strong earthquake shocks in North India including Punjab, see video

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪੰਜਾਬ ਸਮੇਤ ਕਈ ਸੂਬਿਆਂ ਵਿੱਚ ਜਿੱਥੇ ਪਿਛਲੇ ਦਿਨਾਂ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ, ਉਥੇ ਹੀ ਹੁਣ ਖ਼ਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ, ਪੰਜਾਬ ਸਮੇਤ ਉਤਰ ਭਾਰਤ ਵਿੱਚ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਲੱਗੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ, ਪੰਜਾਬ ਸਮੇਤ ਉੱਤਰ ਭਾਰਤ, ਉਤਰਾਖੰਡ ਤੇ ਦਿੱਲੀ-NCR ਸਮੇਤ ਹੋਰਨਾਂ ਥਾਵਾਂ ਤੇ ਅੱਜ ਦੁਪਹਿਰੇ ਕਰੀਬ 3 ਵਜੇ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ 6.2 ਦਰਜ ਕੀਤੀ ਗਈ ਹੈ।

ਹਾਲਾਂਕਿ ਇਹਨੇ ਤੇਜ ਆਏ ਭੂਚਾਲ ਵਿੱਚ ਕਿਸੇ ਦੇ ਜਾਨ ਮਾਲ ਦੀ ਸੂਚਨਾ ਸਾਹਮਣੇ ਨਹੀਂ ਆਈ।

ਐਨਸੀਐਸ ਦੀ ਮੰਨੀਏ ਤਾਂ ਭੁਚਾਲ ਦਾ ਕੇਂਦਰ ਨੇਪਾਲ ਸੀ, ਜਿੱਥੇ ਅੱਧੇ ਘੰਟੇ ਵਿੱਚ 2 ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਪੋਰਟ ਮੁਤਾਬਕ, ਭੂਚਾਲ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਉਤਰ ਪ੍ਰਦੇਸ਼, ਅਸਾਮ ਸਮੇਤ ਹੋਰਨਾਂ ਨਾਲ ਲੱਗਦੇ ਇਲਾਕਿਆਂ ਵਿੱਚ ਆਇਆ।