ਵੱਡੀ ਖ਼ਬਰ: ਮਹਿਲਾ ਕਾਂਸਟੇਬਲ ‘ਤੇ ਹਮਲਾ ਕਰਨ ਵਾਲੇ ਦਾ ਪੁਲਿਸ ਵਲੋਂ ਐਨਕਾਊਂਟਰ

614

 

  • ਮਹਿਲਾ ਕਾਂਸਟੇਬਲ ਹਸਪਤਾਲ ਵਿੱਚ ਜ਼ੇਰੇ ਇਲਾਜ

Up News-

ਅਯੁੱਧਿਆ ‘ਚ ਸਰਯੂ ਐਕਸਪ੍ਰੈਸ ‘ਚ ਮਹਿਲਾ ਕਾਂਸਟੇਬਲ ‘ਤੇ ਹਮਲਾ ਕਰਨ ਵਾਲੇ ਦੋਸ਼ੀ ਅਨੀਸ ਖਾਨ ਨੂੰ ਯੂਪੀ ਪੁਲਿਸ ਨੇ ਐਨਕਾਊਂਟਰ ‘ਚ ਮਾਰ ਦਿੱਤਾ ਹੈ। ਪੁਲਿਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਦੀ ਮੌਤ ਹੋ ਗਈ ਹੈ ਅਤੇ ਦੋ ਲੋਕ ਜ਼ਖ਼ਮੀ ਹੋ ਗਏ ਹਨ।

ਦੱਸ ਦੇਈਏ ਕਿ 20 ਦਿਨ ਪਹਿਲਾਂ ਯਾਨੀ 30 ਅਗਸਤ ਨੂੰ ਮਹਿਲਾ ਕਾਂਸਟੇਬਲ ਟਰੇਨ ‘ਚ ਖੂ.ਨ ਨਾਲ ਲੱਥਪੱਥ ਹਾਲਤ ‘ਚ ਮਿਲੀ ਸੀ।

ਇਸ ਘਟਨਾ ਦੇ 20 ਦਿਨਾਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ। ਮੁਕਾਬਲੇ ‘ਚ ਮਾਰਿਆ ਗਿਆ ਅਨੀਸ ਖਾਨ ਮਹਿਲਾ ਕਾਂਸਟੇਬਲ ‘ਤੇ ਹਮਲੇ ਦਾ ਮੁੱਖ ਦੋਸ਼ੀ ਸੀ।

ਯੂਪੀ ਪੁਲਿਸ ਨੇ ਦੱਸਿਆ ਕਿ ਟਰੇਨ ਵਿੱਚ ਮਹਿਲਾ ਕਾਂਸਟੇਬਲ ਉੱਤੇ ਹਮਲਾ ਕਰਨ ਵਾਲੇ ਮੁਲਜ਼ਮ ਨੂੰ ਐਨਕਾਊਂਟਰ ਵਿੱਚ ਮਾਰ ਦਿੱਤਾ ਗਿਆ ਹੈ। ਗੋਲੀਬਾਰੀ ‘ਚ ਉਸ ਦੇ ਦੋ ਸਾਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੱਸ ਦੇਈਏ ਕਿ 30 ਅਗਸਤ ਨੂੰ ਅਯੁੱਧਿਆ ਨੇੜੇ ਸਰਯੂ ਐਕਸਪ੍ਰੈਸ ਵਿੱਚ ਇੱਕ ਮਹਿਲਾ ਕਾਂਸਟੇਬਲ ਖੂਨ ਨਾਲ ਲੱਥਪੱਥ ਮਿਲੀ ਸੀ। ਉਸਦੇ ਚਿਹਰੇ ਅਤੇ ਸਿਰ ‘ਤੇ ਵੀ ਸੱਟਾਂ ਦੇ ਨਿਸ਼ਾਨ ਸਨ। ਫਿਲਹਾਲ ਉਹ ਲਖਨਊ ਦੇ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਉੱਤਰ ਪ੍ਰਦੇਸ਼ ਦੇ ਵਿਸ਼ੇਸ਼ ਡੀਜੀ (ਕਾਨੂੰਨ ਅਤੇ ਵਿਵਸਥਾ) ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਰਯੂ ਐਕਸਪ੍ਰੈਸ ਵਿੱਚ ਮਹਿਲਾ ਕਾਂਸਟੇਬਲ ‘ਤੇ ਹਮਲੇ ਦਾ ਮੁੱਖ ਦੋਸ਼ੀ ਅਨੀਸ ਖਾਨ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਸੀ ਅਤੇ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਸੀ।

ਇਹ ਮੁਕਾਬਲਾ ਅਯੁੱਧਿਆ ਦੇ ਪੁਰਾ ਕਲੰਦਰ ਵਿੱਚ ਹੋਇਆ। ਮੁਕਾਬਲੇ ਵਿੱਚ ਉਸ ਦੇ ਦੋ ਸਾਥੀ ਆਜ਼ਾਦ ਅਤੇ ਵਿਸ਼ੰਭਰ ਦਿਆਲ ਦੂਬੇ ਜ਼ਖ਼ਮੀ ਹੋ ਗਏ। ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।