Breaking News: ਅਮਰੀਕਾ ‘ਚ 2 ਜਹਾਜ਼ਾਂ ਅਸਮਾਨ ‘ਚ ਟਕਰਾਏ, ਕਈ ਲੋਕਾਂ ਦੀ ਮੌਤ

727

 

ਕੈਲੀਫੋਰਨੀਆ

ਅਮਰੀਕਾ ਦੇ ਕੈਲੀਫੋਰਨੀਆ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾ ਗਏ। ਅਸਮਾਨ ‘ਚ ਟਕਰਾਏ ਜਹਾਜ਼ਾਂ ‘ਚ ਕਈ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਵਾਟਸਨਵਿਲੇ ਸ਼ਹਿਰ ਦੇ ਸਥਾਨਕ ਹਵਾਈ ਅੱਡੇ ‘ਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵਾਟਸਨਵਿਲੇ ਮਿਊਂਸੀਪਲ ਏਅਰਪੋਰਟ ‘ਤੇ ਦੋ ਜਹਾਜ਼ ਉਸ ਸਮੇਂ ਟਕਰਾ ਗਏ ਜਦੋਂ ਉਹ ਲੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਸਾਨੂੰ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਮਿਲੀ ਹੈ। ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ, ਟਵਿਨ-ਇੰਜਣ ਸੇਸਨਾ 340 ਵਿੱਚ ਦੋ ਲੋਕ ਸਵਾਰ ਸਨ, ਜਦੋਂ ਕਿ ਇੱਕ ਪਾਇਲਟ ਦੇ ਨਾਲ ਸਿੰਗਲ ਇੰਜਣ ਵਾਲਾ ਸੇਸਨਾ 152 ਜਹਾਜ਼ ਕਰੈਸ਼ ਹੋ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਾਦਸੇ ‘ਚ ਕਿੰਨੇ ਲੋਕ ਬਚੇ ਹਨ।

FFA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਵਾਟਸਨਵਿਲੇ ਦੇ ਮੇਅਰ ਨੇ ਕਿਹਾ ਕਿ ਅਸੀਂ ਇਸ ਹਾਦਸੇ ਵਿਚ ਹੋਏ ਜਾਨੀ ਨੁਕਸਾਨ ਤੋਂ ਦੁਖੀ ਹਾਂ। ਮੈਂ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।

ਸੋਸ਼ਲ ਮੀਡੀਆ ‘ਤੇ ਜੋ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ, ਉਨ੍ਹਾਂ ‘ਚ ਦੇਖਿਆ ਜਾ ਸਕਦਾ ਹੈ ਕਿ ਹਵਾਈ ਅੱਡੇ ਦੇ ਮੈਦਾਨ ‘ਤੇ ਜਹਾਜ਼ ਦੇ ਟੁਕੜੇ ਪਏ ਹਨ। ਸਿਟੀ ਵਾਟਸਨਵਿਲੇ ਦੁਆਰਾ ਸਾਂਝੀ ਕੀਤੀ ਗਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਛੋਟੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ। oneindia