BREAKING: ਕੌਮੀ ਇਨਸਾਫ਼ ਮੋਰਚਾ ‘ਤੇ ਪੰਜਾਬ-ਹਰਿਆਣਾ ਹਾਈਕੋਰਟ ਦੀ ਤਲਖ ਟਿੱਪਣੀ, ਕਿਹਾ- ਜੇ 150 ਬੰਦੇ ਨਹੀਂ ਹਟਦੇ ਤਾਂ…

575

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਪਿਛਲੇ ਕਰੀਬ 8 ਮਹੀਨਿਆਂ ਤੋਂ ਮੋਹਾਲੀ-ਚੰਡੀਗੜ੍ਹ ਬਾਰਡਰ ਤੇ ਲੱਗਿਆ ਕੌਮੀ ਇਨਸਾਫ਼ ਮੋਰਚਾ ਮੁੜ ਵਿਵਾਦਾਂ ਵਿਚ ਘਿਰ ਗਿਆ ਹੈ। ਬੀਤੇ ਦਿਨ ਆਗੂਆਂ ਵਲੋਂ ਮੋਰਚੇ ਦੇ ਇਕ ਰਸਤੇ ਨੂੰ ਖੋਲ੍ਹਣ ਦਾ ਫ਼ੈਸਲਾ ਕੀਤਾ ਸੀ।

ਪਰ ਜਗਤਾਰ ਸਿੰਘ ਹਵਾਰੇ ਦੇ ਪਿਤਾ ਵਲੋਂ ਮੋਰਚੇ ਦਾ ਕੋਈ ਵੀ ਰਸਤਾ ਨਾ ਖੋਲ੍ਹਣ ਦਾ ਐਲਾਨ ਕਰ ਦਿੱਤਾ ਸੀ। ਬੀਤੀ ਸ਼ਾਮ ਤੋਂ ਮੋਰਚੇ ਤੇ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕਰ ਦਿੱਤੀ ਗਈ ਹੈ।

ਉਧਰ ਦੂਜੇ ਪਾਸੇ ਅੱਜ ਪੰਜਾਬ ਹਰਿਆਣਾ ਹਾਈਕੋਰਟ ਵਿਚ ਕੌਮੀ ਇਨਸਾਫ਼ ਮੋਰਚਾ ਨੂੰ ਹਟਾਉਣ ਦੇ ਵਾਸਤੇ ਦਾਇਰ ਕੀਤੀ ਪਟੀਸ਼ਨ ਤੇ ਸੁਣਵਾਈ ਹੋਈ। ਹਾਈਕੋਰਟ ਦੇ ਵਲੋਂ ਕੌਮੀ ਇਨਸਾਫ਼ ਮੋਰਚਾ ਤੇ ਤਲਖ ਟਿੱਪਣੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਨਾਲ ਨਾਲ ਯੂ.ਟੀ. ਪ੍ਰਸਾਸ਼ਨ ਤੇ ਪੁਲਿਸ ਨੂੰ ਝਾੜ ਪਾਈ ਗਈ।

ਹਾਈਕੋਰਟ ਨੇ ਕਿਹਾ ਕਿ, ਮੋਰਚੇ ਵਾਲੀ ਥਾਂ ਤੇ ਹੁਣ 150 ਹਨ, ਜਿਹੜੇ ਪੁਲਿਸ ਕੋਲੋਂ ਹਟ ਨਹੀਂ ਰਹੇ। ਹਾਈਕੋਰਟ ਨੇ ਆਪਣੀ ਟਿੱਪਣੀ ਰਾਹੀਂ ਸਖ਼ਤ ਲਹਿਜੇ ਨਾਲ ਕਿਹਾ ਕਿ, ਜੇਕਰ 150 ਬੰਦੇ ਨਹੀਂ ਹਟਦੇ ਤਾਂ, ਅਸੀਂ ਪੈਰਾਮਿਲਟਰੀ ਫੋਰਸ ਬੁਲਾ ਲਵਾਂਗੇ।

ਇਸ ਤੇ ਐਡਵੋਕੇਟ ਜਨਰਲ ਪੰਜਾਬ ਨੇ ਹਾਈਕੋਰਟ ਵਿਚ ਜਵਾਬ ਦਿੰਦਿਆਂ ਕਿਹਾ ਕਿ, ਮੋਰਚੇ ਵਾਲੀ ਥਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਾਨੂੰ ਚਾਰ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ ਅਸੀਂ ਮੋਰਚੇ ਨੂੰ ਹਟਾਉਣ ਦੀ ਪੂਰੀ ਕੋਸਿਸ਼ ਕਰਾਂਗੇ।