Punjab News: ਅੰਧ ਵਿਸ਼ਵਾਸ਼ਾਂ ਕਾਰਨ ਹੋ ਰਹੇ ਹਨ ਬੱਚਿਆਂ ਦੇ ਬੇਰਹਿਮੀ ਨਾਲ ਕਤਲ, ਤਰਕਸ਼ੀਲ ਸੋਨੀ ਨੇ ਕੀਤਾ ਵੱਡਾ ਖੁਲਾਸਾ

279

 

ਜਸਵੀਰ ਸੋਨੀ ਬੁਢਲਾਡਾ

Punjab News: ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੁਢਲਾਡਾ ਵੱਲੋਂ ਵਿਦਿਆਰਥੀਆਂ ਦੇ ਰੂਬਰੂ ਪ੍ਰੋਗ੍ਰਾਮ ਤਹਿਤ ਅੱਜ ਬੁਢਲਾਡਾ ਵਿਖੇ, ਗੁਰਦਾਸੀ ਦੇਵੀ ਇੰਸਟੀਚਿਊਟ ਐਂਡ ਟੈਕਨਾਲੋਜੀ ਕਾਲਜ਼ ਬੁਢਲਾਡਾ ਵਿਖੇ ਸੈਮੀਨਾਰ ਕੀਤਾ ਗਿਆ।

ਜਿਸ ਨੂੰ ਸੰਬੋਧਨ ਕਰਦਿਆਂ ਤਰਕਸ਼ੀਲ ਆਗੂ ਜਸਵੀਰ ਸੋਨੀ ਨੇ ਕਿਹਾ ਕਿ ਅੰਧ ਵਿਸ਼ਵਾਸ਼ਾਂ ਕਾਰਨ ਜਿੱਥੇ ਸਾਡੇ ਲੋਕਾਂ ਦੀ ਆਰਥਿਕ, ਮਾਨਸਿਕ ਅਤੇ ਸਰੀਰਕ ਲੁੱਟ ਹੁੰਦੀ ਹੈ। ਉਥੇ ਹੀ ਇਹ ਅੰਧ ਵਿਸ਼ਵਾਸ ਬੱਚਿਆਂ ਦੇ ਕਤਲਾਂ ਦਾ ਕਾਰਨ ਵੀ ਬਣ ਰਹੇ ਹਨ। ਕੁੱਝ ਸਾਲ ਪਹਿਲਾਂ ਕੋਟਫਤਾ ਵਿਖੇ ਅਖ਼ੌਤੀ ਤਾਂਤਰਿਕ ਦੇ ਕਹਿਣ ਤੇ ਦੋ ਮਾਸੂਮ ਬੱਚਿਆਂ ਦੀ ਬਲੀ ਦਿੱਤੀ ਗਈ ਸੀ।

ਇਸੇ ਤਰ੍ਹਾਂ ਹੀ ਹੁਣ ਮਾਝੇ ਦੇ ਪਿੰਡ ਮੂਦਲ ਵਿਖੇ ਇਕ ਬੱਚੀ ਅਤੇ ਖੰਨਾ ਨੇੜਲੇ ਪਿੰਡ ਅਲੋੜ ਵਿਖੇ ਮਾਸੂਮ ਬੱਚੇ ਦੀ ਬਲੀ ਤਾਂਤਰਿਕਾਂ ਦੇ ਕਹਿਣ ਤੇ ਬੜੀ ਬੇਰਹਮੀ ਨਾਲ ਦੇ ਦਿੱਤੀ ਗਈ।

ਉਨ੍ਹਾਂ ਕਿਹਾ ਬੇਸ਼ੱਕ ਅੱਜ ਲੋਕ ਪੜ ਲਿਖ ਗਏ ਹਨ, ਪਰ ਅੱਜ ਵੀ ਰੂੜੀਵਾਦੀ ਸੋਚ ਵਿੱਚੋਂ ਬਾਹਰ ਨਹੀਂ ਨਿਕਲ਼ੇ ਬਲਕਿ ਵਿਗਿਆਨ ਦੇ ਇਸ ਯੁੱਗ ਵਿੱਚ ਵੀ ਮਾਨਸਿਕ ਤੌਰ ਤੇ ਕਬੀਲਾ ਯੁੱਗ ਵਿੱਚ ਹੀ ਵਿਚਾਰ ਰਹੇ ਹਨ।

ਅੱਜ ਵੀ ਛਿੱਕ ਵਜੀ ਜਾਂ ਬਿੱਲੀ ਦੇ ਰਾਹ ਕੱਟਣ ਵਰਗੀ ਘਟਨਾਵਾਂ ਨੂੰ ਬਦਸ਼ਗਨੀ ਸਮਝਦੇ ਹਨ। ਬੇਸ਼ੱਕ ਲੋਕ ਆਪਣੇ ਆਪ ਨੂੰ ਕਿਨ੍ਹਾਂ ਵੀ ਪੜਿਆ ਲਿਖਿਆ ਜਾਂ ਆਧੁਨਿਕ ਸਮਝਣ, ਪਰ ਆਮ ਘਰੇਲੂ ਸਮੱਸਿਆਵਾਂ ਨੂੰ ਹੱਲ ਕਰਨ ਲਈ ਅਨਪੜ੍ਹ ਚੇਲਿਆਂ ਸਾਧਾਂ ਤਾਂਤਰਿਕਾਂ ਅੱਗੇ ਨੱਕ ਰਗੜਦੇ ਹਨ ਤੇ ਅਪਣੀ ਆਰਥਿਕ ਮਾਨਸ਼ਿਕ ਤੇ ਸਰੀਰਕ ਲੁੱਟ ਕਰਵਾਉਂਦੇ ਹਨ।

ਭੂਤਾਂ ਪਰੇਤਾਂ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਤਰਕਸ਼ੀਲ ਸੁਸਾਇਟੀ ਦੇ 37 ਸਾਲ ਦੇ ਤਜ਼ਰਬੇ ਚੋਂ ਅਤੇ ਸੁਸਾਇਟੀ ਵੱਲੋਂ ਹੱਲ ਕੀਤੇ ਹਜ਼ਾਰਾਂ ਕੇਸਾਂ ਚੋਂ ਕਿਤੇ ਵੀ ਕਿਸੇ ਅਖੌਤੀ ਭੂਤ ਪ੍ਰੇਤਾਂ ਦੀ ਹੋਂਦ ਨਹੀਂ ਮਿਲੀ ਬਲਕਿ ਉਸ ਪਿੱਛੇ ਕੋਈ ਕਾਰਨ ਹੀ ਲੱਭੇ ਹਨ। ਜੋ ਆਰਥਿਕ ਸਮਾਜਿਕ ਘਰੇਲੂ ਪਰਿਵਾਰਕ ਆਦਿ ਹੁੰਦੇ ਹਨ।

ਜਿਸ ਦੇ ਚਲਦਿਆਂ ਮਨੁੱਖ ਮਾਨਸਿਕ ਰੋਗੀ ਹੋ ਜਾਂਦਾ ਹੈ। ਜਿਸ ਨੂੰ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਕੋਲ ਲੈ ਕੇ ਜਾਣ ਦੀ ਲੋੜ ਹੈ ਨਾ ਕਿ ਤਾਂਤਰਿਕ ਚੇਲਿਆਂ ਕੋਲ।

ਇਸ ਸਮੇਂ ਕਾਲਜ਼ ਚੇਅਰਪਰਸਨ ਨਵੀਨ ਸਿੰਗਲਾ ਨੇ ਤਰਕਸ਼ੀਲ ਟੀਮ ਨੂੰ ਜੀ ਆਇਆ ਕਿਹਾ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਟੀਮ ਨੂੰ ਭਰਪੂਰ ਸਹਿਯੋਗ ਦਿੱਤਾ ਅਤੇ ਬੱਚਿਆਂ ਨੇ ਵਿਗਿਆਨਕ ਵਿਚਾਰਾਂ ਨੂੰ ਅਪਨਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਇਕਾਈ ਮੁਖੀ ਸਾਇੰਸ ਟੀਚਰ ਸੇਵਾ ਸਿੰਘ ਸੇਖੋਂ ਨੇ ਵੀ ਅਪਣੇ ਵਿਚਾਰ ਰੱਖੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)