ਨਵੀਂ ਦਿੱਲੀ, ਐਜੂਕੇਸ਼ਨ ਡੈਸਕ :
ਬਾਰਡਰ ਸਿਕਿਓਰਟੀ ਫੋਰਸ (BSF) ਕਾਂਸਟੇਬਲਾਂ ਲਈ ਭਰਤੀਆਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਕੰਮ ਦੀ ਖਬਰ ਹੈ। ਭਾਰਤ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਆਉਂਦੇ ਸੀਮਾ ਸੁਰੱਖਿਆ ਬਲ ਨੇ ਕਾਂਸਟੇਬਲ ਟਰੇਡਜ਼ਮੈਨ ਦੀਆਂ ਅਸਾਮੀਆਂ ‘ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ 16 ਜਨਵਰੀ 2022 ਤੋਂ ਸ਼ੁਰੂ ਕਰ ਦਿੱਤੀ ਹੈ। ਚਾਹਵਾਨ ਉਮੀਦਵਾਰ ਅਧਿਕਾਰਤ ਭਰਤੀ ਪੋਰਟਲ rectt.bsf.gov.in ‘ਤੇ ਉਪਲਬਧ ਆਨਲਾਈਨ ਐਪਲੀਕੇਸ਼ਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ।
ਇਸ ਤੋਂ ਪਹਿਲਾਂ ਬੀਐਸਐਫ ਵੱਲੋਂ ਰੁਜ਼ਗਾਰ ਸਮਾਚਾਰ ਹਫ਼ਤੇ 8-14 ਜਨਵਰੀ 2022 ਵਿਚ ਕੀਤੀ ਗਈ ਬੀਐਸਐਫ ਕਾਂਸਟੇਬਲ ਭਰਤੀ ਨੋਟੀਫਿਕੇਸ਼ਨ 2022 ਅਨੁਸਾਰ ਵੱਖ-ਵੱਖ ਟਰੇਡਾਂ ‘ਚ ਕੁੱਲ 2788 ਅਸਾਮੀਆਂ ‘ਤੇ ਭਰਤੀ ਕੀਤੀ ਜਾਣੀ ਹੈ। ਇਹ ਭਰਤੀ ਠੇਕਾ ਅਧਾਰ ‘ਤੇ ਕੀਤੀ ਜਾਣੀ ਹੈ। ਹਾਲਾਂਕਿ, ਬਾਅਦ ਵਿਚ ਰੈਗੂਲਰ ਨਿਯੁਕਤੀ ਦੀ ਵਿਵਸਥਾ ਹੈ।
ਇਨ੍ਹਾਂ ਸਟੈਪਸ ਰਾਹੀਂ ਕਰੋ ਅਪਲਾਈ
ਬੀਐਸਐਫ ਕਾਂਸਟੇਬਲ ਭਰਤੀ 2022 ਲਈ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਆਧਿਕਾਰਕ ਵੈੱਬਸਾਈਟ ਪੋਰਟਲ, rectt.bsf.gov.in ‘ਤੇ ਉਪਲਬਧ ਕਰਾਏ ਗਏ ਆਨਲਾਈਨ ਐਪਲੀਕੇਸ਼ਨ ਫਾਰਮ ਰਾਹੀਂ ਅਪਲਾਈ ਕਰ ਸਕਦੇ ਹਨ। ਹਾਲਾਂਕਿ, ਉਮੀਦਵਾਰ ਹੇਠਾਂ ਦਿੱਤੇ ਗਏ ਸਿੱਧੇ ਲਿੰਕ ‘ਤੇ ਭਰਤੀ ਸਬੰਧੀ ਜਾਣਕਾਰੀ ਲੈ ਸਕਦੇ ਹਨ ਅਤੇ ਸਿੱਧੇ ਐਪਲੀਕੇਸ਼ਨ ਪੇਜ ‘ਤੇ ਜਾ ਸਕਦੇ ਹਾਂ।
BSF ਕਾਂਸਟੇਬਲ ਭਰਤੀ 2021 ਅਪਲਾਈ ਲਿੰਕ
ਅਪਲਾਈ ਪ੍ਰਕਿਰਿਆ ਦੇ ਤਹਿਤ, ਉਮੀਦਵਾਰਾਂ ਨੂੰ ਪਹਿਲਾਂ BSF ਕਾਂਸਟੇਬਲ ਐਪਲੀਕੇਸ਼ਨ 2022 ਪੰਨੇ ‘ਤੇ ਰਜਿਸਟਰ ਕਰਨਾ ਹੋਵੇਗਾ ਅਤੇ ਫਿਰ ਅਗਲੇ ਕਦਮਾਂ ਵਿਚ ਪੁੱਛੇ ਗਏ ਵੇਰਵਿਆਂ ਨੂੰ ਭਰ ਕੇ ਆਪਣੀ ਅਰਜ਼ੀ ਜਮ੍ਹਾਂ ਕਰਾਉਣੀ ਹੋਵੇਗੀ। ਬਿਨੈ-ਪੱਤਰ ਪ੍ਰਕਿਰਿਆ ਦੇ ਤਹਿਤ, ਉਮੀਦਵਾਰਾਂ ਨੂੰ 100 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ, ਜਿਸ ਦਾ ਭੁਗਤਾਨ ਉਮੀਦਵਾਰ ਆਨਲਾਈਨ ਸਾਧਨਾਂ ਰਾਹੀਂ ਕਰ ਸਕਣਗੇ।
ਬੀਐਸਐਫ ਕਾਂਸਟੇਬਲ ਜੀਡੀ ਭਰਤੀ 2021 ਲਈ ਯੋਗਤਾ
BSF ਕਾਂਸਟੇਬਲ GD ਭਰਤੀ 2021 ਨੋਟੀਫਿਕੇਸ਼ਨ ਦੇ ਅਨੁਸਾਰ ਬਿਨੈਕਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਦੀ ਉਮਰ 1 ਅਗਸਤ 2021 ਨੂੰ 18 ਸਾਲ ਤੋਂ ਘੱਟ ਅਤੇ 23 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ, ਰਾਖਵੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ ‘ਚ ਢਿੱਲ ਹੈ, ਵਧੇਰੇ ਵੇਰਵਿਆਂ ਲਈ ਭਰਤੀ ਨੋਟੀਫਿਕੇਸ਼ਨ ਵੇਖੋ। ਤਨਖ਼ਾਹ 69,100 ਰੁਪਏ ਹੈ।
ਚੋਣ ਪ੍ਰਕਿਰਿਆ
ਯੋਗ ਬਿਨੈਕਾਰਾਂ ਦੀ ਚੋਣ ਕਈ ਪੜਾਅ ਦੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ। ਇਹਨਾਂ ਵਿਚ ਸਰੀਰਕ ਟੈਸਟ ਜਾਂ PST, ਸਰੀਰਕ ਕੁਸ਼ਲਤਾ ਟੈਸਟ ਜਾਂ PET, ਦਸਤਾਵੇਜ਼ ਤਸਦੀਕ (DV), ਵਪਾਰ ਟੈਸਟ, ਲਿਖਤੀ ਟੈਸਟ ਤੇ ਮੈਡੀਕਲ ਟੈਸਟ ਸ਼ਾਮਲ ਹਨ।
ਜਾਣੋ ਕਿੰਨੀ ਮਿਲੇਗੀ ਤਨਖਾਹ
ਸਾਰੀਆਂ ਯੋਗਤਾਵਾਂ ਤੇ ਮਾਪਦੰਡਾਂ ਨੂੰ ਪੂਰਾ ਕਰਕੇ ਨੌਕਰੀ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਪੇਅ ਮੈਟ੍ਰਿਕਸ ਲੈਵਲ-3, ਪੇਅ ਸਕੇਲ 21,700 ਰੁਪਏ ਤੋਂ 69,100 ਰੁਪਏ ਵਿਚ ਤਨਖਾਹ ਮਿਲੇਗੀ।