ਐਤਵਾਰ, ਦਸੰਬਰ 8, 2024
No menu items!
HomeBusinessGovt Bank Job: BA ਪਾਸ ਨੌਜਵਾਨਾਂ ਲਈ ਖੁਸ਼ਖ਼ਬਰੀ! ਸਰਕਾਰੀ ਬੈਂਕ 'ਚ ਨਿਕਲੀਆਂ...

Govt Bank Job: BA ਪਾਸ ਨੌਜਵਾਨਾਂ ਲਈ ਖੁਸ਼ਖ਼ਬਰੀ! ਸਰਕਾਰੀ ਬੈਂਕ ‘ਚ ਨਿਕਲੀਆਂ ਨੌਕਰੀਆਂ, ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

Published On

 

Govt Bank Job: ਗ੍ਰੈਜੂਏਟ ਨੌਜਵਾਨਾਂ ਲਈ ਬੈਂਕ ‘ਚ ਸਰਕਾਰੀ ਨੌਕਰੀ ਹਾਸਲ ਕਰਨ ਦਾ ਸੁਨਹਿਰੀ ਮੌਕਾ ਹੈ। ਯੂਨੀਅਨ ਬੈਂਕ ਆਫ ਇੰਡੀਆ ਨੇ ਦੇਸ਼ ਭਰ ਦੇ 25 ਸੂਬਿਆਂ ‘ਚ ਅਪ੍ਰੈਂਟਿਸਸ਼ਿਪ ਅਸਾਮੀਆਂ ਨੂੰ ਭਰਨ ਲਈ ਭਰਤੀ ਦਾ ਐਲਾਨ ਕੀਤਾ ਹੈ। ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ 28 ਅਗਸਤ 2024 ਤੋਂ ਸ਼ੁਰੂ ਹੋ ਗਈ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਸਰਕਾਰੀ ਅਪ੍ਰੈਂਟਿਸਸ਼ਿਪ ਪੋਰਟਲ apprenticeshipindia.gov.in ਜਾਂ NATS ਪੋਰਟਲ nats.education.gov.in ‘ਤੇ ਜਾ ਕੇ ਇਸ ਭਰਤੀ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 17 ਸਤੰਬਰ ਰੱਖੀ ਗਈ ਹੈ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

ਯੋਗਤਾ ਅਤੇ ਮਾਪਦੰਡ

UBI Apprentice Recruitment 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਇਹ ਧਿਆਨ ‘ਚ ਰੱਖਦੇ ਹੋਏ ਕਿ 1 ਅਗਸਤ 2024 ਤਕ ਉਮੀਦਵਾਰ ਦੀ ਘੱਟੋ ਘੱਟ ਉਮਰ 20 ਸਾਲ ਤੋਂ ਘੱਟ ਅਤੇ ਵੱਧ ਤੋਂ ਵੱਧ 28 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਵੱਧ ਉਮਰ ਵਿੱਚ ਛੋਟ ਦਿੱਤੀ ਜਾਵੇਗੀ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਸ ਡਾਇਰੈਕਟ ਲਿੰਕ ‘ਤੇ ਕਲਿੱਕ ਕਰੋ

ਚੋਣ ਪ੍ਰਕਿਰਿਆ

ਇਸ ਭਰਤੀ ‘ਚ ਚੁਣੇ ਜਾਣ ਲਈ ਉਮੀਦਵਾਰਾਂ ਨੂੰ ਪਹਿਲਾਂ ਆਨਲਾਈਨ ਟੈਸਟ ‘ਚ ਹਿੱਸਾ ਲੈਣਾ ਹੋਵੇਗਾ। ਆਨਲਾਈਨ ਟੈਸਟ 100 ਅੰਕਾਂ ਲਈ ਹੋਵੇਗਾ ਜਿਸ ਵਿਚ 100 MCQs ਪੁੱਛੇ ਜਾਣਗੇ। ਪ੍ਰੀਖਿਆ ‘ਚ ਜਨਰਲ/ਵਿੱਤੀ ਜਾਗਰੂਕਤਾ, ਜਨਰਲ ਇੰਗਲਿਸ਼, ਕੁਆਂਟੀਟੇਟਿਵ ਅਤੇ ਰੀਜ਼ਨਿੰਗ ਐਪਟੀਟਿਊਡ ਤੇ ਕੰਪਿਊਟਰ ਗਿਆਨ ਵਿਸ਼ਿਆਂ ਤੋਂ ਸਵਾਲ ਪੁੱਛੇ ਜਾਣਗੇ। ਪ੍ਰਸ਼ਨ ਪੱਤਰ ਹੱਲ ਕਰਨ ਲਈ 60 ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਲਿੰਕ ‘ਤੇ ਕਲਿੱਕ ਕਰਕੇ ਕਰੋ ਅਪਲਾਈ

ਆਨਲਾਈਨ ਟੈਸਟ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਸਥਾਨਕ ਭਾਸ਼ਾ ਟੈਸਟ, ਮੈਡੀਕਲ ਜਾਂਚ ਆਦਿ ਵਿੱਚੋਂ ਗੁਜ਼ਰਨਾ ਹੋਵੇਗਾ। ਸਾਰੇ ਪੜਾਵਾਂ ‘ਚ ਸਫਲ ਉਮੀਦਵਾਰਾਂ ਨੂੰ ਖਾਲੀ ਅਸਾਮੀਆਂ ‘ਤੇ ਨਿਯੁਕਤੀ ਪ੍ਰਦਾਨ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 15000 ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਅਪ੍ਰੈਂਟਿਸਸ਼ਿਪ ਦੀ ਮਿਆਦ ਇੱਕ ਸਾਲ ਲਈ ਹੋਵੇਗੀ।

ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਇਸ ਡਾਇਰੈਕਟ ਲਿੰਕ ‘ਤੇ ਕਲਿੱਕ ਕਰੋ

 

RELATED ARTICLES
- Advertisment -

Most Popular

Recent Comments