Canada ‘ਚ 14 ਜੁਲਾਈ ਤੋਂ ਖੁੱਲ੍ਹਣਗੀਆਂ ਵੈਨਕੂਵਰ ਪਬਲਿਕ ਲਾਇਬ੍ਰੇਰੀ ਦੀਆਂ ਸ਼ਾਖ਼ਾਵਾਂ

154

ਕੈਨੇਡਾ:

ਕੋਰੋਨਾ ਵਾਇਰਸ ਕਾਰਨ ਵੈਨਕੂਵਰ ਪਬਲਿਕ ਲਾਇਬ੍ਰੇਰੀ ਦੀਆਂ ਬੰਦ ਕੀਤੀਆਂ ਗਈਆਂ ਸ਼ਾਖ਼ਾਵਾਂ ਹੁਣ 14 ਜੁਲਾਈ ਤੋਂ ਮੁੜ ਖੁੱਲ੍ਹ ਰਹੀਆਂ ਹਨ। ਵੀਪੀਐੱਲ ਦੇ ਮੁੱਖ ਲਾਇਬ੍ਰੇਰੀਅਨ ਕ੍ਰਿਸਟੀਨਾ ਡੀ ਕੈਸਟਲ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਸੰਕਟ ਦੀ ਘਟੀ ‘ਚ ਅਸੀਂ ਸਾਰਿਆਂ ਦੇ ਸਹਿਯੋਗ ਅਤੇ ਸਬਰ ਲਈ ਧੰਨਵਾਦ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਇਕ ਵੱਡੀ ਲਾਇਬ੍ਰੇਰੀ ਪ੍ਰਣਾਲੀ ਨੂੰ ਮੁੜ ਖੋਲ੍ਹਣ ਦਾ ਗੁੰਝਲਦਾਰ ਕੰਮ ਹੈ ਅਤੇ ਅਸੀਂ ਇਹ ਨਿਸ਼ਚਿਤ ਕਰ ਰਹੇ ਹਾਂ ਕਿ ਲਾਇਬ੍ਰੇਰੀ ‘ਚ ਹਰ ਇਕ ਦਾ ਸਵਾਗਤ ਹੋ ਸਕੇ।

ਅਸੀਂ ਲੋਕਾਂ ਨੂੰ ਸਿਹਤ ਸੁਰੱਖਿਆ ਦੇ ਨਾਲ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਨ ਦੀ ਕੋਸ਼ਿਸ਼ ਕਰਾਂਗੇ। ਕੇਂਦਰੀ ਸ਼ਾਖ਼ਾ ਦੇ ਨਾਲ, ਬ੍ਰਿਟਾਨੀਆ, ਕਿਟਸੀਲੋਨੋ, ਰੇਨਫ੍ਰਿਊ ਅਤੇ ਦੱਖਣੀ ਹਿੱਲ ਦੀਆਂ ਸ਼ਾਖ਼ਾਵਾਂ ਮੰਗਲਵਾਰ ਤੋਂ ਸ਼ਨਿਚਰਵਾਰ ਤਕ ਮੁੜ ਖੁੱਲ੍ਹਣਗੀਆਂ।