Canada Breaking: ਮੰਕੀਪੌਕਸ ਵਾਇਰਸ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ

248

 

ਟੋਰਾਂਟੋ

ਕੈਨੇਡਾ ਵਿਚ ਵੀ ਮੰਕੀਪੌਕਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਕੈਨੇਡਾ ਦੇ ਸਾਰੇ ਸੂਬਿਆਂ ਵਿਚ ਪੈਰ ਪਸਾਰ ਰਿਹਾ ਹੈ। ਟੋਰਾਂਟੋ ਦੇ ਸਿਹਤ ਅਧਿਕਾਰੀ ਸ਼ਹਿਰ ਵਿਚ ਮੰਕੀਪੌਕਸ ਦੇ ਪਹਿਲੇ ਸ਼ੱਕੀ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਕੇਸ ਵਿੱਚ 40 ਸਾਲਾਂ ਦਾ ਇੱਕ ਪੁਰਸ਼ ਨਿਵਾਸੀ ਸ਼ਾਮਲ ਹੈ, ਜਿਸਦਾ ਹਾਲ ਹੀ ਵਿੱਚ ਮਾਂਟਰੀਅਲ ਦੀ ਯਾਤਰਾ ਕਰਨ ਵਾਲੇ ਕਿਸੇ ਵਿਅਕਤੀ ਨਾਲ ਸੰਪਰਕ ਹੋਇਆ ਸੀ। ਟੋਰਾਂਟੋ ਪਬਲਿਕ ਹੈਲਥ (TPH) ਦੇ ਅਨੁਸਾਰ, ਵਿਅਕਤੀ ਹੁਣ ਹਸਪਤਾਲ ਵਿੱਚ ਠੀਕ ਹੋ ਰਿਹਾ ਹੈ।

ਬੇਸ਼ੱਕ ਕੈਨੇਡਾ ਦੇ ਸਿਹਤ ਮੰਤਰਾਲੇ ਵੱਲੋਂ ਲੋਕਾਂ ਨੂੰ ਤਸੱਲੀ ਦਿੱਤੀ ਜਾ ਰਹੀ ਹੈ ਕਿ ਇਹ ਵਾਇਰਸ ਜਾਨਲੇਵਾ ਨਹੀਂ ਹੈ ਪਰ ਕੋਰੋਨਾ ਦਾ ਪ੍ਰਕੋਪ ਝੱਲ਼ ਚੁੱਕੇ ਲੋਕਾਂ ਦੇ ਮਨਾਂ ਵਿਚ ਡਰ ਹੈ। ਜਾਣਕਾਰੀ ਮੁਤਾਬਕ ਪੰਜ ਦਿਨ ਪਹਿਲਾਂ ਮਾਂਟਰੀਅਲ ਵਿਚ ਜਾਂਚ ਦੌਰਾਨ ਦੋ ਮਰੀਜ਼ਾਂ ਵਿਚ ਮੰਕੀਪੌਕਸ ਵਾਇਰਸ ਦਾ ਪਤਾ ਲੱਗਿਆ ਸੀ। ਇਸ ਮਗਰੋਂ ਕੁਝ ਹੋਰ ਸੂਬਿਆਂ ਵਿਚ ਵੀ ਇਸ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ।ਕੈਨੇਡਾ ਦੇ ਵੱਖ-ਵੱਖ ਹਸਪਤਾਲਾਂ ਵਿਚ ਮੰਕੀਪੌਕਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 10-12 ਦੇ ਵਿਚਕਾਰ ਪਹੁੰਚ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਛੂਤ ਦੀ ਇਸ ਬਿਮਾਰੀ ਕਾਰਨ ਤੇਜ਼ ਬੁਖਾਰ ਅਤੇ ਸਰੀਰ ‘ਤੇ ਹਲਕੇ ਦਾਣੇ ਨਿਕਲ ਆਉਂਦੇ ਹਨ ਤੇ ਜੋੜਾਂ ਵਿਚ ਤੇਜ਼ ਦਰਦ ਹੋਣ ਲੱਗਦਾ ਹੈ।

ਵਿਭਾਗ ਵੱਲੋਂ ਜਾਰੀ ਸੂਚਨਾਵਾਂ ਮੁਤਾਬਕ ਮੰਕੀਪੌਕਸ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਅਤੇ ਦਵਾਈਆਂ ਹਸਪਤਾਲਾਂ ਵਿਚ ਮੌਜੂਦ ਹਨ। ਟੋਰਾਂਟੋ ਵਿਚ ਮੰਕੀਪੌਕਸ ਤੋਂ ਪੀੜਤ ਦੋ ਮਰੀਜ਼ਾਂ ਦੀ ਜਾਂਚ ਮਗਰੋਂ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ‘ਤੇ ਨਾ ਜਾਣ ਦੀ ਹਦਾਇਤ ਦਿੱਤੀ ਗਈ ਹੈ। ਸਿਹਤ ਵਿਭਾਗ ਇਹ ਪਤਾ ਲਗਾ ਰਿਹਾ ਹੈ ਕਿ ਇਹ ਵਾਇਰਸ ਵਿਦੇਸ਼ ਤੋਂ ਕਿਸੇ ਮਰੀਜ਼ ਰਾਹੀਂ ਆਇਆ ਜਾਂ ਇੱਥੇ ਪੈਦਾ ਹੋਇਆ ਹੈ। –jagbani