ਕੈਨੇਡੀਅਨ ਸਰਕਾਰ ਹੋਈ ਸਖ਼ਤ; ਕੋਰੋਨਾ ਵੈਕਸੀਨ ਨਾ ਲਗਵਾਉਣ ਵਾਲਿਆਂ ਵਾਸਤੇ ਬਣਾਏ ਨਵੇਂ ਨਿਯਮ

119

ਕਿਊਬਿਕ

ਕੈਨੇਡਾ ਦੇ ਦੂਜੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਕਿਊਬੇਕ ਵਿਚ ਕੋਰੋਨਾ ਦਾ ਟੀਕਾ ਨਾ ਲਵਾਉਣ ਵਾਲਿਆਂ ਲਈ ਇਕ ਪਹਿਲ ਦੇ ਤੌਰ ‘ਤੇ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ, ਜਿਸ ਵਿਚ ਕੋਰੋਨਾ ਦੀ ਡੋਜ਼ ਨਾ ਲੈਣ ਵਾਲੇ ਵਿਅਕਤੀ ਨੂੰ ਜੁਰਮਾਨੇ ਦੇ ਤੌਰ ‘ਤੇ ਟੈਕਸ ਦੇਣਾ ਹੋਵੇਗਾ। ਸੂਬੇ ਵਿਚ ਵਿਅਕਤੀਗਤ ਅਧਿਕਾਰਾਂ ਅਤੇ ਸਾਮਾਜਿਕ ਜ਼ਿੰਮੇਦਾਰੀ ਦੇ ਬਾਰੇ ਵਿਚ ਇਕ ਬਹਿਸ ਵਿਚ ਇਹ ਨਵੀਂ ਪਹਿਲਕਦਮੀ ਕੀਤੀ ਗਈ, ਜਿਸ ਵਿਚ ਕੋਵਿਡ-19 ਟੀਕਾਕਰਨ ਤੋਂ ਇਨਕਾਰ ਕਰਨ ਵਾਲੇ ਲੋਕਾਂ ਲਈ ‘ਸਿਹਤ ਯੋਗਦਾਨ’ ਤਹਿਤ ਟੈਕਸ ਭੁਗਤਾਨ ਕਰਨ ਲਈ ਨਿਯਮ ਬਣਾਇਆ ਗਿਆ ਹੈ।

ਸੂਬੇ ਦੇ ਪ੍ਰੀਮੀਅਰ ਫ੍ਰਾਸਵਾ ਲੇਗਾਲਟ ਨੇ ਕਿਹਾ, ‘ਕਰੀਬ 10 ਫ਼ੀਸਦੀ ਨਾਗਰਿਕਾਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਅਜੇ ਤੱਕ ਨਹੀਂ ਲਗਵਾਈ ਹੈ, ਇਹ ਸਿਹਤ ਨੈਟਵਰਕ ‘ਤੇ ਆਰਥਿਕ ਬੋਝ ਵਧਾ ਰਹੇ ਹਨ ਅਤੇ ਹੋਰ ਨਾਗਰਿਕਾਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ।’ ਇਸ ਦੇ ਨਾਲ ਹੀ ਕਿਊਬਿਕ ਪਹਿਲਾ ਅਜਿਹਾ ਸੂਬਾ ਬਣ ਗਿਆ ਹੈ, ਜਿੱਥੇ ਕੋਰੋਨਾ ਵੈਕਸੀਨ ਦੀ ਡੋਜ਼ ਨਾ ਲੈਣ ਵਾਲਿਆਂ ਨੂੰ ਟੈਕਸ ਦੇਣਾ ਹੋਵੇਗਾ।

ਸ਼੍ਰੀ ਲੇਗਾਲਟ ਨੇ ਕਿਹਾ, ‘ਕੋਰੋਨਾ ਖ਼ਿਲਾਫ਼ ਜੰਗ ਵਿਚ ਟੀਕੇ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਲਈ ਅਸੀਂ ਉਨ੍ਹਾਂ ਲੋਕਾਂ ‘ਤੇ ਟੈਕਸ ਲਗਾਉਣਾ ਚਾਹੁੰਦੇ ਹਾਂ ਜੋ ਬਿਨਾਂ ਕਿਸੇ ਡਾਕਟਰੀ ਕਾਰਨ ਦੇ ਟੀਕੇ ਦੀ ਖ਼ੁਰਾਕ ਲੈਣ ਤੋਂ ਇਨਕਾਰ ਕਰ ਰਹੇ ਹਨ। ਅਜਿਹੇ ਲੋਕ ਦੂਜੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਸੂਬੇ ਵਿਚ 90 ਫ਼ੀਸਦੀ ਲੋਕਾਂ ਨੂੰ ਕੋਰੋਨਾ ਦੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਹਫ਼ਤੇ ਵਿਚ ਟੀਕਾਕਰਨ ਨਾ ਕਰਵਾਉਣ ਵਾਲੇ ਲੋਕਾਂ ਨੂੰ 100 ਡਾਲਰ ਤੋਂ ਜ਼ਿਆਦਾ ਰਾਸ਼ੀ ਟੈਕਸ ਦੇ ਤੌਰ ‘ਤੇ ਦੇਣੀ ਹੋਵੇਗੀ। (ਵਾਰਤਾ)

LEAVE A REPLY

Please enter your comment!
Please enter your name here