ਔਟਵਾ
ਕੈਨੇਡਾ ‘ਚ ਪੱਕੇ ਹੋਣ ਦੀ ਉਡੀਕ ‘ਚ ਬੈਠੇ ਕੱਚੇ ਵਿਦੇਸ਼ੀ ਕਾਮਿਆਂ ਦੀਆਂ ਆਸਾਂ ਨੂੰ ਜਲਦ ਬੂਰ ਪੈ ਸਕਦਾ ਹੈ।
ਕਿਉਂਕਿ ਇਨ੍ਹਾਂ ਕਾਮਿਆਂ ਦੀ ਪੀ.ਆਰ. ਤੱਕ ਪਹੁੰਚ ਯਕੀਨੀ ਬਣਾਉਣ ਲਈ ਸੰਸਦ ਦੇ ਹੇਠਲੇ ਸਦਨ ਵਿੱਚ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ। ਸਿੱਖ ਐਮਪੀ ਰਣਦੀਪ ਸਰਾਏ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ‘ਤੇ ਹਾਊਸ ਆਫ਼ ਕਾਮਨਜ਼ ਵਿੱਚ ਸਹਿਮਤੀ ਬਣ ਗਈ ਹੈ।
ਸਰੀ ਸੈਂਟਰ ਤੋਂ ਐਮਪੀ ਰਣਦੀਪ ਸਿੰਘ ਸਰਾਏ ਨੇ ਕੱਚੇ ਵਿਦੇਸ਼ੀ ਕਾਮਿਆਂ ਦੀ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਤੱਕ ਪਹੁੰਚ ਯਕੀਨੀ ਬਣਾਉਣ ਸਬੰਧੀ ਪ੍ਰਾਈਵੇਟ ਮੈਂਬਰ ਬਿਲ ‘ਐਮ-44’ ਨਾਂ ਦਾ ਮਤਾ ਪੇਸ਼ ਕੀਤਾ, ਜਿਸ ‘ਤੇ ਹਾਊਸ ਆਫ਼ ਕਾਮਨਜ਼ ਨੇ ਥੋੜੀ ਬਹਿਸ ਮਗਰੋਂ ਸਹਿਮਤੀ ਦੀ ਮੋਹਰ ਲਾ ਦਿੱਤੀ। –ਹਮਦਰਦ ਨਿਊਜ਼ ਸਰਵਿਸ