ਬਰੈਂਪਟਨ (ਕੈਨੇਡਾ)
ਕੈਨੇਡਾ (Canada) ਸਟੱਡੀ ਵੀਜ਼ੇ ਜਾਂ ਫਿਰ ਵਰਕ ਪਰਮਿਟ ਤੇ ਗਏ ਨੌਜਵਾਨਾਂ ਦੀਆਂ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਜਿਸ ਦੇ ਕਾਰਨ ਪੰਜਾਬ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਤਾਜਾ ਖ਼ਬਰ ਇਹ ਹੈ ਕਿ, ਕੈਨੇਡਾ ਦੇ ਬਰੈਂਪਟਨ ਵਿਚ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਗਿੱਲ ਵਾਸੀ ਘੱਗਾ ਨੇੜਲੇ ਪਿੰਡ ਕਕਰਾਲਾ ਭਾਈਕਾ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।
ਸੁਰਿੰਦਰ ਕਰੀਬ ਸਾਲ ਪਹਿਲਾਂ ਸਟੱਡੀ ਬੇਸ ਤੇ ਕੈਨੇਡਾ (Canada) ਗਿਆ ਸੀ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੁਰਿੰਦਰ ਦੇ ਪਿਤਾ ਨੇ ਦੱਸਿਆ ਕਿ, ਉਨ੍ਹਾਂ ਨੂੰ ਕੈਨੇਡਾ ਤੋਂ ਇਕ ਪੰਜਾਬੀ ਪੁਲਿਸ ਮੁਲਾਜ਼ਮ ਨੇ ਫੋਨ ਕਰਕੇ ਇਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ।
ਪਰ ਗੱਲ ਨਾ ਹੋਣ ਕਰਕੇ ਕੈਨੇਡਾ ਦੇ ਪੁਲਿਸ ਮੁਲਾਜ਼ਮ ਨੇ ਪਰਿਵਾਰ ਨਾਲ ਜਾਣਕਾਰੀ ਸਾਂਝੀ ਨਹੀ ਕੀਤੀ। ਪਰ ਬਾਅਦ ’ਚ ਉਸ ਨੇ ਸੁਰਿੰਦਰ ਸਿੰਘ ਨਾਲ ਰਹਿੰਦੇ ਪਿੰਡ ਦੇ ਹੀ ਦੂਸਰੇ ਨੌਜਵਾਨ ਦੇ ਘਰ ਫੋਨ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ।
ਪਿੰਡ ਦੇ ਉਸ ਦੂਸਰੇ ਪਰਿਵਾਰ ਦੇ ਮੈਂਬਰ ਨੇ ਸੁਰਿੰਦਰ ਸਿੰਘ ਦੇ ਘਰ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਬਾਰੇ ਦੱਸਿਆ।