ਕੈਪਟਨ ਅਮਰਿੰਦਰ ਨੇ ਠੋਕੀ ਆਪ ਸਰਕਾਰ, ਕਿਹਾ ਦਿੱਲੀ ਦਾ ਸਿੱਖਿਆ ਮਾਡਲ ਬੇਕਾਰ, ਪੰਜਾਬ ਦਾ ਮੁਕਾਬਲਾ ਕੌਣ ਕਰੂ?

168

 

  • ਆਪਣੀਆਂ ਸਾਰੀਆਂ ਪ੍ਰਾਪਤੀਆਂ ਤੋਂ ਇਨਕਾਰ ਕਰਨ ਲਈ ਕਾਂਗਰਸ ਪਾਰਟੀ ‘ਤੇ ਲਈ ਚੁਟਕੀ

ਚੰਡੀਗੜ੍ਹ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਿੱਖਿਆ ਦਾ ‘ਦਿੱਲੀ ਮਾਡਲ’ ਪੇਸ਼ ਕਰਨ ਦੇ ਦਾਅਵਿਆਂ ਦਾ ਮਜ਼ਾਕ ਉਡਾਇਆ, ਜਦੋਂ ਕਿ ਅਸਲ ਵਿੱਚ 2021 ਦੀ ਕੌਮੀ ਸਿੱਖਿਆ ‘ਤੇ ਸਰਵੇਖਣ ਪ੍ਰਾਪਤੀ ਵਿੱਚ ਉਨ੍ਹਾਂ (ਦਿੱਲੀ) ਦਾ ਬਹੁਤ ਬੁਰਾ ਪ੍ਰਦਰਸ਼ਨ ਰਿਹਾ ਹੈ। NAS 2021 ਦੇ ਅਨੁਸਾਰ, ਦਿੱਲੀ ਦਾ ਪੰਜਾਬ ਦੇ ਮੁਕਾਬਲੇ ਵੱਖ-ਵੱਖ ਸ਼੍ਰੇਣੀਆਂ ਵਿੱਚ ਪ੍ਰਦਰਸ਼ਨ ਬਹੁਤ ਬੁਰਾ ਸੀ।

ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ, ਜਿਸ ਨੇ 2017 ਤੋਂ ਸਤੰਬਰ 2021 ਦਰਮਿਆਨ ਕੈਪਟਨ ਸਰਕਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਨੂੰ ਨਾ ਦੇਣ ਦੇ ਚੱਕਰ ਵਿੱਚ, ਸਾਰੇ ਕੀਤਾ ਕੰਮਾਂ ਨੂੰ ਨਕਾਰ ਦਿੱਤਾ ਸੀ ਅਤੇ ‘ਆਪ’ ਲਈ ਪੰਜਾਬ ਦੀਆਂ ਚੋਣਾਂ ਜਿੱਤਣ ਦਾ ਰਾਹ ਪੱਧਰਾ ਕੀਤਾ।

ਸਰਵੇ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ ਦਿੱਲੀ ਨਾਲੋਂ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈ, ਸਗੋਂ ਸਾਰੇ ਸੂਚਕਾਂ ‘ਤੇ ਰਾਸ਼ਟਰੀ ਔਸਤ ਨਾਲੋਂ ਵੀ ਬਿਹਤਰ ਪ੍ਰਦਰਸ਼ਨ ਕੀਤਾ ਹੈ। “ਕੀ ਸਿੱਖਿਆ ਦਾ ਅਸਫਲ ਮਾਡਲ ਇੱਕ ਸਫਲ ਮਾਡਲ ਦੀ ਥਾਂ ਲੈ ਸਕਦਾ ਹੈ?” ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ਨੂੰ ਸਵਾਲ ਕੀਤਾ ਜੋ ਪੰਜਾਬ ‘ਚ ‘ਦਿੱਲੀ ਮਾਡਲ’ ਨੂੰ ਪੇਸ਼ ਕਰਨ ਦੀ ਬਾਰ ਬਾਰ ਗੱਲ ਕਰਦੀ ਹੈ।

ਕਾਂਗਰਸ ਪਾਰਟੀ ਅਤੇ ਇਸ ਦੇ ਨੇਤਾਵਾਂ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣਾ ਨੁਕਸਾਨ ਕਰਨ ਲਈ ਸਭ ਕੁਝ ਕੀਤਾ ਅਤੇ ਅੱਜ ਆਪਣੀ ਹੋਂਦ ਨੂੰ ਬਚਾਉਣ ਲਈ ਮਸ਼ਕਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਾਰੇ ਮੋਰਚਿਆਂ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਭਾਵੇਂ ਉਹ ਕੋਵਿਡ ਮਹਾਂਮਾਰੀ ਨਾਲ ਸਫ਼ਲਤਾਪੂਰਵਕ ਨਜਿੱਠਣਾ ਹੋਵੇ ਜਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨਾ ਹੋਵੇ।

“ਕਾਂਗਰਸ ਪਾਰਟੀ ਨੇ ਜਾਣਬੁੱਝ ਕੇ ਇਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਚੋਣ ਕੀਤੀ ਅਤੇ ਇਸ ਦੀ ਬਜਾਏ ਇਹ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਉਨ੍ਹਾਂ ਦੇ ਅਸਤੀਫਾ ਦੇਣ ਤੋਂ ਬਾਅਦ ਹੀ ਸਭ ਕੁਝ 111 ਦਿਨਾਂ ਵਿੱਚ ਹੋ ਗਿਆ ਸੀ ਅਤੇ ਨਤੀਜਨ ਉਨ੍ਹਾਂ ਦੀ ਤਬਾਹੀ ਹੋਈ ਹੈ”, ਉਨ੍ਹਾਂ ਨੇ ਟਿੱਪਣੀ ਕੀਤੀ।