Big Breaking: ਪੰਜਾਬ ‘ਚ ਵੀ CBI ਨੇ ਮਾਰੇ ਛਾਪੇ, ਦਿੱਲੀ ਨਾਲ ਜੁੜੇ ਤਾਰ

340

 

ਪੰਜਾਬ ਨੈੱਟਵਰਕ, ਚੰਡੀਗੜ੍ਹ, ਨਵੀਂ ਦਿੱਲੀ-

ਪੰਜਾਬ ਦੇ ਅੰਦਰ ਵੀ ਸੀਬੀਆਈ ਦੇ ਵਲੋਂ ਅੱਜ ਛਾਪੇਮਾਰੀ ਕੀਤੀ ਗਈ। ਅੱਜ ਸਵੇਰੇ ਹੀ ਸੀਬੀਆਈ ਵਲੋਂ ਦਿੱਲੀ ਦੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਦੇ ਘਰ ਦੇ ਛਾਪੇਮਾਰੀ ਕੀਤੀ ਗਈ, ਜਿਸ ਦੀ ਜਾਣਕਾਰੀ ਉਨ੍ਹਾਂ ਖੁਦ ਟਵੀਟ ਕਰਕੇ ਦਿੱਤੀ।

ਦੱਸਿਆ ਜਾ ਰਿਹਾ ਹੈ ਕਿ, ਦਿੱਲੀ ਦੇ ਸਾਬਕਾ ਐਕਸਾਈਜ਼ ਕਮਿਸ਼ਨਰ ਈ ਗੋਪੀ ਕ੍ਰਿਸ਼ਨ ਦੇ ਘਰ ’ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ’ਚ ਵੀ ਇਸੇ ਸਬੰਧ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ, ਸੀਬੀਆਈ ਵਲੋਂ ਕੁੱਲ 21 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਅਤੇ ਕਈ ਸਰਕਾਰੀ ਅਧਿਕਾਰੀਆਂ ਤੇ ਵੀ ਸੀਬੀਆਈ ਵੱਲੋਂ ਛਾਪੇ ਮਾਰੇ ਗਏ ਹਨ।