CBI ਰੇਡ; ਪੁਲਿਸ ਨੇ ਕਈ AAP ਲੀਡਰਾਂ ਨੂੰ ਲਿਆ ਹਿਰਾਸਤ ‘ਚ

423

 

ਪੰਜਾਬ ਨੈੱਟਵਰਕ, ਨਵੀਂ ਦਿੱਲੀ-

ਦਿੱਲੀ ਦੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਦੇ ਘਰ ’ਤੇ ਸੀ ਬੀ ਆਈ ਛਾਪੇ ਨੂੰ ਲੈ ਕੇ ਜਿਥੇ ਸਿਆਸਤ ਗਰਮਾਈ ਹੋਈ ਹੈ।

ਉਥੇ ਹੀ ਦੂਜੇ ਪਾਸੇ ਇਸ ਛਾਪੇਮਾਰੀ ਖਿਲਾਫ਼ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਦੇ ਵਲੋਂ ਭਾਜਪਾ ਤੇ ਸੀਬੀਆਈ ਦੀ ਇਸ ਕਾਰਵਾਈ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।

ਇਹ ਪ੍ਰਦਰਸ਼ਨ ਦਿੱਲੀ ਦੇ ਅੰਦਰ ਸਿਸੋਦੀਆ ਦੇ ਘਰ ਦੇ ਕੋਲ ਅਤੇ ਸੁਪਰੀਮ ਕੋਰਟ ਲਾਗੇ ਕੀਤਾ ਗਿਆ।

ਪ੍ਰਦਰਸ਼ਨਕਾਰੀਆਂ ਦੇ ਮੁਜ਼ਾਹਰੇ ਨੂੰ ਰੋਕਣ ਲਈ ਦਿੱਲੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਪੁਲਿਸ ਨੇ ਪ੍ਰਦਰਸ਼ਨ ਵਾਲੀ ਥਾਂ ਤੇ ਧਾਰਾ 144 ਦਾ ਹਵਾਲਾ ਦਿੰਦੇ ਹੋਏ ਕਈ ਆਪ ਲੀਡਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।