Central Cabinet Decision: ਕੇਂਦਰੀ ਕੈਬਨਿਟ ਮੀਟਿੰਗ ‘ਚ ਔਰਤਾਂ ਲਈ ਵੱਡਾ ਫ਼ੈਸਲਾ, 33% ਰਾਖਵੇਂਕਰਨ ਨੂੰ ਮਿਲੀ ਮਨਜ਼ੂਰੀ

464

 

ਪੰਜਾਬ ਨੈੱਟਵਰਕ, ਨਵੀਂ ਦਿੱਲੀ

Central Cabinet Decision: ਕੇਂਦਰੀ ਮੰਤਰੀ ਮੰਡਲ ਦੀ ਇੱਕ ਮਹੱਤਵਪੂਰਨ ਮੀਟਿੰਗ ਵਿਚ ਔਰਤਾਂ ਲਈ ਵੱਡਾ ਫ਼ੈਸਲਾ ਲਿਆ ਗਿਆ ਹੈ। ਪੀਐਮ ਨਰਿੰਦਰ ਮੋਦੀ ਦੀ ਪ੍ਰਧਾਨਗੀ ‘ਚ ਕਰੀਬ 90 ਮਿੰਟ ਤੱਕ ਬੈਠਕ ਚੱਲੀ।

ਮੀਡੀਆ ਰਿਪੋਰਟਸ ਮੁਤਾਬਿਕ, ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਮੰਤਰੀ ਮੰਡਲ (Central Cabinet) ਨੇ ਮਹਿਲਾ ਰਾਖਵਾਂਕਰਨ ਬਿੱਲ ਪਾਸ ਕਰ ਦਿੱਤਾ ਹੈ। ਔਰਤਾਂ ਲਈ 33 ਫੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਇਹ ਬਿੱਲ ਬੁੱਧਵਾਰ ਨੂੰ ਸੰਸਦ ਦੇ ਮੇਜ਼ ‘ਤੇ ਰੱਖਿਆ ਜਾਵੇਗਾ।

ਮਹਿਲਾ ਰਾਖਵਾਂਕਰਨ ਬਿੱਲ ਲਗਭਗ 27 ਸਾਲਾਂ ਤੋਂ ਲਟਕਿਆ ਹੋਇਆ ਸੀ। ਇਸ ਤੋਂ ਪਹਿਲਾਂ 1996, 1998 ਅਤੇ 1999 ਵਿੱਚ ਵੀ ਔਰਤਾਂ ਦੇ ਰਾਖਵੇਂਕਰਨ ਨਾਲ ਸਬੰਧਤ ਬਿੱਲ ਪੇਸ਼ ਕੀਤੇ ਗਏ ਸਨ।

ਪਿਛਲੀ ਵਾਰ ਇਹ ਮੁੱਦਾ 2010 ਵਿੱਚ ਉਠਾਇਆ ਗਿਆ ਸੀ। ਇਹ ਬਿੱਲ ਰਾਜ ਸਭਾ ਵਿੱਚ ਪਾਸ ਹੋ ਗਿਆ ਸੀ, ਪਰ ਲੋਕ ਸਭਾ ਵਿੱਚ ਪਾਸ ਨਹੀਂ ਹੋ ਸਕਿਆ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਮਹਿਲਾ ਰਿਜ਼ਰਵੇਸ਼ਨ ਬਿੱਲ ਨੂੰ ਭਾਜਪਾ ਦੀ ਵੱਡੀ ਬਾਜ਼ੀ ਮੰਨਿਆ ਜਾ ਰਿਹਾ ਹੈ। ਇਸ ਦੇ ਜ਼ਰੀਏ ਭਾਜਪਾ ਅੱਧੀ ਆਬਾਦੀ ਨੂੰ ਅਪੀਲ ਕਰਨ ਲਈ ਵੱਡਾ ਕਾਰਡ ਖੇਡਣਾ ਚਾਹੁੰਦੀ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਸੰਸਦ ਵੱਲੋਂ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਤੋਂ ਬਾਅਦ ਹਜ਼ਾਰਾਂ ਔਰਤਾਂ ਦਿੱਲੀ ਆ ਸਕਦੀਆਂ ਹਨ। ਇਹ ਸਮਾਗਮ ਪੀਐਮ ਮੋਦੀ ਦਾ ਧੰਨਵਾਦ ਕਰਨ ਲਈ ਹੋਵੇਗਾ।