Chandigarh Press Club polls 2026 : ਚੰਡੀਗੜ੍ਹ ਪ੍ਰੈੱਸ ਕਲੱਬ ਨੂੰ ਮਿਲਿਆ ਨਵਾਂ ਪ੍ਰਧਾਨ, ਪੜ੍ਹੋ ਪੂਰੀ ਨਵੀਂ ਟੀਮ
Chandigarh News, 30 March 2026-
Chandigarh Press Club polls 2026 : ਚੰਡੀਗੜ੍ਹ ਪ੍ਰੈੱਸ ਕਲੱਬ ਦੀਆਂ 2026-27 ਲਈ ਚੋਣਾਂ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਗਈਆਂ। ਇਨ੍ਹਾਂ ਚੋਣਾਂ ’ਚ ਸੌਰਭ ਦੁੱਗਲ ਨੂੰ ਨਵੇਂ ਪ੍ਰਧਾਨ ਵਜੋਂ ਚੁਣਿਆ ਗਿਆ ਹੈ।
ਦੱਸ ਦਈਏ ਕਿ ਸੌਰਭ ਦੁੱਗਲ 330 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਹੈ। ਉਮੇਸ਼ ਸ਼ਰਮਾ 335 ਵੋਟਾਂ ਨਾਲ ਸੀਨੀਅਰ ਵਾਈਸ ਪ੍ਰਧਾਨ ਬਣੇ।
ਆਰਤੀ ਅਗਨਿਹੋਤਰੀ ਨੇ 321 ਵੋਟਾਂ ਨਾਲ ਵਾਈਸ ਪ੍ਰਧਾਨ-I (ਮਹਿਲਾ ਲਈ ਰਾਖਵੇਂ ਪਦ) ਜਿੱਤਿਆ, ਜਦਕਿ ਅਜੈ ਜਲੰਧਰੀ 319 ਵੋਟਾਂ ਨਾਲ ਵਾਈਸ ਪ੍ਰਧਾਨ-II ਚੁਣੇ ਗਏ।
ਇਨ੍ਹਾਂ ਤੋਂ ਇਲਾਵਾ ਪ੍ਰਸ਼ਾਸਕੀ ਅਹੁਦਿਆਂ ਵਿੱਚ ਰਾਜੇਸ਼ ਧੱਲ 311 ਵੋਟਾਂ ਨਾਲ ਸਕੱਤਰ ਜਨਰਲ ਅਤੇ ਪ੍ਰਭਾਤ ਕਤਿਆਰ 326 ਵੋਟਾਂ ਨਾਲ ਸਕੱਤਰ ਬਣੇ।
ਪਵਨ ਤਿਵਾਤੀ (319 ਵੋਟਾਂ) ਅਤੇ ਬ੍ਰਿਜੇਂਦਰ ਗੌਰ (314 ਵੋਟਾਂ) ਜੋਇੰਟ ਸਕੱਤਰ ਚੁਣੇ ਗਏ, ਜਦਕਿ ਜਗਤਾਰ ਐਸ ਭੁੱਲਰ 310 ਵੋਟਾਂ ਨਾਲ ਖਜ਼ਾਨਚੀ ਬਣੇ।
ਦੱਸ ਦਈਏ ਕਿ ਰਿਟਰਨਿੰਗ ਅਧਿਕਾਰੀ ਵਿਸ਼ਾਲ ਗੁਲਾਟੀ ਵੱਲੋਂ ਸ਼ਾਮ ਸਮੇਂ ਨਤੀਜੇ ਐਲਾਨੇ ਗਏ, ਜਿਸ ਨਾਲ ਚੋਣ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋਈ।






