Tuesday, March 5, 2024
No menu items!
HomeChandigarhਵੱਡੀ ਖ਼ਬਰ: ਕਾਰਾਂ 'ਚ ਪਿਛਲੀ ਸੀਟ 'ਤੇ ਬੈਠਣ ਵਾਲਿਆਂ ਲਈ ਸੀਟ ਬੈਲਟ...

ਵੱਡੀ ਖ਼ਬਰ: ਕਾਰਾਂ ‘ਚ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਹੋਈ ਲਾਜ਼ਮੀ, ਸਾਰੇ SSPs ਨੂੰ ਹੁਕਮ ਜਾਰੀ

 

ਸੀਟ ਬੈਲਟ ਹੋਈ ਲਾਜ਼ਮੀ! ਸਮੂਹ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਜ਼ ਨੂੰ ਹੁਕਮ ਜਾਰੀ

ਪੰਜਾਬ ਨੈੱਟਵਰਕ, ਚੰਡੀਗੜ੍ਹ

ਸੀਟ ਬੈਲਟ ਹੋਈ ਲਾਜ਼ਮੀ: ਪੰਜਾਬ ਦੇ ਅੰਦਰ ਹੁਣ ਕਾਰਾਂ ਜਾਂ ਫਿਰ ਮੋਟਰ ਗੱਡੀਆਂ ਵਿਚ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਾਜ਼ਮੀ ਹੋ ਗਈ ਹੈ। ਇਸ ਸਬੰਧੀ ਪੰਜਾਬ ਦੇ ਏਡੀਜੀਪੀ ਟ੍ਰੈਫਿਕ ਦੇ ਵਲੋਂ ਸਮੂਹ ਐਸਐਸਪੀਜ਼ ਤੇ ਪੁਲਿਸ ਕਮਿਸ਼ਨਰਜ਼ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ-Fake Journalists Arrested: ਪੰਜਾਬ ਪੁਲਿਸ ਵਲੋਂ 6 ਫਰਜ਼ੀ ਪੱਤਰਕਾਰ ਗ੍ਰਿਫਤਾਰ

ਪੰਜਾਬ ਨੈੱਟਵਰਕ ਕੋਲ ਪੁੱਜੀ ਹੁਕਮਾਂ ਦੀ ਕਾਪੀ ਮੁਤਾਬਿਕ, ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਲਿਖਿਆ ਗਿਆ ਹੈ ਕਿ, ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰੋ ਕਿ ਉਹ ਆਮ ਪਬਲਿਕ ਨੂੰ ਅਤੇ ਆਪਣੇ ਕਮਿਸ਼ਨਰੇਟ/ਜ਼ਿਲ੍ਹਾ ਵਿੱਚ ਚਲ ਰਹੀਆਂ ਪੀ ਸੀ.ਆਰ ਮੁੱਖ-ਅਫਸਰ ਥਾਣਾ, ਚੌਕੀਆਂ, ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਇਵਰਾਂ ਨੂੰ ਮੀਟਿੰਗ ਕਰਕੇ ਦੱਸਿਆ ਜਾਵੇ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾਕੇ ਹੀ ਗੱਡੀ ਚਲਾਉਣਗੇ। ਜੇਕਰ ਕੋਈ ਗੰਨਮੈਨ ਡਰਾਇਵਰ ਦੇ ਸਾਈਡ ਵਾਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾਕੇ ਬੈਠੇਗਾ।

ਇਸ ਤੋਂ ਇਲਾਵਾ ਕੋਈ ਵੀ ਅਧਿਕਾਰੀ ਸਰਕਾਰੀ ਗੱਡੀ ਵਿੱਚ / ਆਮ ਪਬਲਿਕ ਦਾ ਵਿਅਕਤੀ ਆਪਣੇ ਚਾਰ ਪਹੀਆ ਵਾਹਨ ਵਿੱਚ ਪਿਛਲੀ ਸੀਟ ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੋਲਟ ਲਗਾਕੇ ਬੈਠੇਗਾ।

ਟ੍ਰੈਫਿਕ ਐਜੂਕੇਸ਼ਨ ਸੇਲ ਵੱਲੋਂ ਲਗਾਏ ਜਾ ਰਹੇ ਸੈਮੀਨਾਰਾਂ ਵਿੱਚ ਇਸ ਦਾ ਸੁਨੇਹਾ ਆਮ ਪਬਲਿਕ ਵਿੱਚ ਹਰ ਰੋਜ ਦਿੱਤਾ ਜਾਵੇ ਅਤੇ ਇਹ ਵੀ ਕਿਹਾ ਜਾਵੇ ਕਿ ਇਹ ਰੋਡ ਸੇਫਟੀ ਮਹੀਨਾ ਖਤਮ ਹੋਣ ਉਪਰੰਤ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਡਰਾਈਵਰ/ਅਧਿਕਾਰੀ ਅੱਗੇ ਜਾਂ ਪਿੱਛੇ ਸੀਟ ਬੈਲਟ ਦੀ ਵਰਤੋਂ ਨਹੀਂ ਕਰਦਾ ਤਾਂ ਉਸਦੇ ਖਿਲਾਫ ਮੋਟਰ ਵਹੀਕਲ ਐਕਟ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments