Friday, March 1, 2024
No menu items!
HomeChandigarhChandigarh: ਅਹਿਮ ਸਖਸ਼ੀਅਤਾਂ ਸਮੇਤ ਕਈ ਲੋਕ AAP 'ਚ ਸ਼ਾਮਲ

Chandigarh: ਅਹਿਮ ਸਖਸ਼ੀਅਤਾਂ ਸਮੇਤ ਕਈ ਲੋਕ AAP ‘ਚ ਸ਼ਾਮਲ

 

Chandigarh: AAP ਵਿੱਚ ਸ਼ਾਮਿਲ ਹੋਣ ਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤਾ ਸੁਆਗਤ

ਪੰਜਾਬ ਨੈੱਟਵਰਕ, ਚੰਡੀਗੜ੍ਹ:

ਆਮ ਆਦਮੀ ਪਾਰਟੀ (Chandigarh AAP) ਚੰਡੀਗੜ੍ਹ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਚੰਡੀਗੜ੍ਹ ਦੇ ਵੱਖ–ਵੱਖ ਵਾਰਡਾਂ ਤੋਂ ਅਹਿਮ ਸਖਸ਼ੀਅਤਾਂ ਸਮੇਤ ਕਈਂ ਲੋਕ ਆਪ ਵਿੱਚ ਸ਼ਾਮਿਲ ਹੋਏ।

ਆਪ (Chandigarh AAP) ਵਿੱਚ ਸ਼ਾਮਿਲ ਹੋਣ ਤੇ ਰਾਮਲੀਲਾ ਕਮੇਟੀ ਸੈਕਟਰ 45 ਦੇ ਪ੍ਰਧਾਨ ਰਮੇਸ਼ ਰਾਣਾ, ਵਾਰਡ ਨੰ 34 ਤੋਂ ਰਾਕੇਸ਼ ਸ਼ਰਮਾ ਅਤੇ ਸੁਨੀਤਾ ਭਾਟੀਆ, ਯੂਟੀ, ਚੰਡੀਗੜ੍ਹ ਸੁਬੋਰਡੀਨੇਟ ਸਰਵੀਸਿਸ ਫੈਡਰੇਸਨ ਦੇ ਚੇਅਰਮੈਨ ਅਤੇ ਆਰਡਬਲਯੂਏ, ਸੈਕਟਰ 40 ਡੀ ਦੇ ਪ੍ਰਧਾਨ ਹਰਬੰਸ ਸਿੰਘ, ਵਾਰਡ 22 ਤੋਂ ਯੋਗ ਇੰਸਟ੍ਰਕਟਰ ਇਕਬਾਲ ਕੌਰ, ਵਾਰਡ 32 ਤੋਂ ਚਤਰ ਸਿੰਘ ਅਤੇ ਸੁਨੀਲ ਸ਼ਰਮਾ ਅਤੇ ਚੰਡੀਗੜ੍ਹ ਆਟੋ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਦਾ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਅਤੇ ਕੋ–ਇੰਚਾਰਜ ਆਪ ਚੰਡੀਗੜ੍ਹ ਡਾ. ਐਸ.ਐਸ. ਆਹਲੂਵਾਲੀਆ ਨੇ ਸੁਆਗਤ ਕੀਤਾ।

ਇਹ ਵੀ ਪੜ੍ਹੋ- ਪੰਜਾਬ ‘ਚ ਜਾਅਲੀ SC/BC ਸਰਟੀਫਿਕੇਟ ਬਣਵਾ ਕੇ ਨੌਕਰੀਆਂ ਲੱਗੇ ਕਰ ਰਹੇ ਨੇ ਗਰੀਬਾਂ ਦੇ ਹੱਕਾਂ ਦਾ ਘਾਣ

ਇਸ ਮੌਕੇ ਉਤੇ ਆਪ ਆਗੂ ਮੀਨਾ ਸ਼ਰਮਾ, ਗੁਰਮੇਲ ਸਿੰਘ ਸਿੱਧੂ, ਕੋਆਰਡੀਨੇਟਰ ਗੋਵਿੰਦਰ ਮਿੱਤਲ, ਧਰਮਿੰਦਰ ਲਾਂਬਾ, ਰਮਨ ਬਾਵਾ ਚਾਂਦੀ, ਗੌਰਵ ਅਰੋੜਾ, ਸੁਭਾਸ਼ ਸਰਮਾਂ, ਨਵਦੀਪ ਟੋਨੀ, ਅਤੁਲ ਸ਼ਰਮਾਂ ਅਤੇ ਵੱਡੀ ਗਿਣਤੀ ਵਿੱਚ ਆਪ ਵਲੰਟੀਅਰ ਮੌਜੂਦ ਰਹੇ।

ਇਸ ਮੌਕੇ ਉਤੇ ਆਪ ਵਿੱਚ ਸ਼ਾਮਿਲ ਹੋਏ ਯੂਟੀ, ਚੰਡੀਗੜ੍ਹ ਸੁਬੋਰਡੀਨੇਟ ਸਰਵੀਸਿਸ ਫੈਡਰੇਸਨ ਦੇ ਚੇਅਰਮੈਨ ਅਤੇ ਆਰਡਬਲਯੂਏ, ਸੈਕਟਰ 40 ਡੀ ਦੇ ਪ੍ਰਧਾਨ ਹਰਬੰਸ ਸਿੰਘ ਨੇ ਕਿਹਾ ਕਿ ਉਹ ਆਪ ਦੀਆਂ ਲੋਕ ਪੱਖੀ ਨੀਤੀਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਨ। ਆਪ ਦੀ ਸਰਕਾਰਾਂ ਨੇ ਦਿੱਲੀ ਅਤੇ ਪੰਜਾਬ ਵਿੱਚ ਲੋਕ ਭਲਾਈ ਦੇ ਜੋ ਕੰਮ ਕੀਤੇ ਹਨ, ਉਨ੍ਹਾਂ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹੀ ਅੱਜ ਉਹ ਆਪ ਵਿੱਚ ਸ਼ਾਮਿਲ ਹੋਏ ਹਨ।

ਇਹ ਵੀ ਪੜ੍ਹੋ- Holiday: ਚੰਡੀਗੜ੍ਹ ਦੇ ਸਾਰੇ ਸਕੂਲਾਂ ਅਤੇ ਪੰਜਾਬ ਦੇ ਬਹੁਗਿਣਤੀ ਪ੍ਰਾਈਵੇਟ ਸਕੂਲਾਂ ‘ਚ 22 ਜਨਵਰੀ ਦੀ ਰਹੇਗੀ ਛੁੱਟੀ, ਪੜ੍ਹੋ ਪੂਰੀ ਖ਼ਬਰ

ਡਾ. ਐਸ.ਐਸ. ਆਹਲੂਵਾਲੀਆ ਨੇ ਆਪ ਵਿੱਚ ਸ਼ਾਮਿਲ ਹੋਏ ਸਾਰੇ ਲੋਕਾਂ ਸੁਆਗਤ ਕਰਦੇ ਹੋਏ ਕਿਹਾ ਕਿ ਆਪ ਦੀ ਵਿਕਾਸ ਪੱਖੀ ਸੋਚ ਤੋਂ ਅੱਜ ਹਰ ਵਿਅਕਤੀ ਪ੍ਰਭਾਵਿਤ ਹੈ, ਉਹ ਚਾਹੇ ਆਮ ਹੋਵੇ ਜਾਂ ਖਾਸ਼। ਇਸ ਕਰਕੇ ਹੀ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਹਰ ਰੋਜ਼ ਆਪ ਵਿੱਚ ਸ਼ਾਮਿਲ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਲਈ ਉਹ ਕੰਮ ਕੀਤੇ ਹਨ, ਜੋ ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤੇ ਸਨ। ਮਾਨ ਸਰਕਾਰ ਨੇ ਸਿਖਿਆ ਦੇ ਖੇਤਰ ਵਿੱਚ ਅਹਿਮ ਸੁਧਾਰ ਕੀਤੇ ਹਨ। ਪੰਜਾਬ ਦੇ ਹਰ ਜਿਲ੍ਹੇ ਵਿੱਚ ਸਕੂਲ ਆਫ਼ ਐਮੀਨੈਂਸ ਖੋਲੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਉਨ੍ਹਾਂ ਦੇ ਘਰ ਨੇੜੇ ਹੀ ਸਿਖਿਆ ਸਬੰਧੀ ਹਰ ਸੁਵਿਧਾ ਮੁਹੱਈਆ ਹੋਵੇ।

ਡਾ. ਆਹਲੂਵਾਲੀਆ ਨੇ ਅੱਗੇ ਕਿਹਾ 2021 ਵਿੱਚ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਵਿੱਚ ਚੰਡੀਗੜ੍ਹ ਵਾਸੀਆਂ ਨੇ ਆਪ ਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਸਭ ਤੋਂ ਵੱਧ ਕੌਂਸਲਰ ਜਿਤਾਏ ਸਨ। ਪਰ ਬੀਜੇਪੀ ਨੇ ਪਿਛਲੇ 2 ਸਾਲਾਂ ਤੋਂ ਲੋਕਤੰਤਰ ਦਾ ਘਾਣ ਕਰਦੇ ਹੋਏ ਆਪਣਾ ਮੇਅਰ ਬਣਾਈ ਰੱਖਿਆ।

ਉਨ੍ਹਾਂ ਕਿਹਾ ਕਿ ਇਸ ਵਾਰ ਇੰਡੀਆ ਅਲਾਇੰਸ ਦੇ ਤਹਿਤ ਆਪ ਅਤੇ ਕਾਂਗਰਸ ਦੇ ਕੋਲ 20 ਕੌਂਸਲਰ ਹਨ, ਜੋ ਕਿ ਬੀਜੇਪੀ ਨੂੰ ਹਜ਼ਮ ਨਹੀਂ ਹੋ ਰਹੇ ਹਨ। ਇਸ ਲਈ ਬੀਜੇਪੀ ਵਲੋਂ ਸਰਕਾਰੀ ਅਧਿਕਾਰੀਆਂ ਦਾ ਸਹਾਰਾ ਲੈ ਕੇ ਨਗਰ ਨਿਗਮ ਦੇ ਲਈ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਹੀਂ ਹੋਣ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਜਿਹੜੇ ਮਰਜੀ ਹੱਥਕੰਡੇ ਅਪਣਾ ਲਵੇ, ਪਰ ਮੇਅਰ ਆਪ ਦਾ ਹੀ ਬਣੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments