Education News: ਸਿੱਧੀ ਭਰਤੀ, ਬਦਲੀਆਂ ਅਤੇ ਤਰੱਕੀਆਂ ਰਾਹੀਂ ਨਾ ਭਰਨ ਕਰਕੇ ਜੌਗਰਫ਼ੀ ਵਿਸ਼ੇ ਦੇ ਅਧਿਆਪਕਾਂ ਨੂੰ ਯੋਗ ਮੌਕੇ ਨਾਲ ਮਿਲਣ ਕਰਕੇ ਨਿਰਾਸ਼ਾ
ਪੰਜਾਬ ਨੈੱਟਵਰਕ, ਚੰਡੀਗੜ੍ਹ-
Education News: ਪੰਜਾਬ ਦੇ ਕੁੱਲ 2026 ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਚਰਾਰ ਦੀਆਂ ਕੁੱਲ ਮਨਜ਼ੂਰਸ਼ੁਦਾ 13252 ਅਸਾਮੀਆਂ ਜਿਨ੍ਹਾਂ ’ਚੋਂ ਜੌਗਰਫ਼ੀ ਵਿਸ਼ੇਸ਼ ਦੀਆਂ ਕੇਵਲ 357 ਅਸਾਮੀਆਂ ਹੀ ਮਨਜ਼ੂਰ ਹਨ, ਜਿਨ੍ਹਾਂ ’ਚੋਂ ਖਾਲੀ ਪਈਆਂ 157 ਅਸਾਮੀਆਂ ਨੂੰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਈ-ਪੰਜਾਬ ਪੋਰਟਲ ਤੇ ਦਰਸਾਇਆ ਨਾ ਜਾਣ ਕਰਕੇ, ਇਨ੍ਹਾਂ ਨੂੰ ਸਿੱਧੀ ਭਰਤੀ, ਬਦਲੀਆਂ ਅਤੇ ਤਰੱਕੀਆਂ ਰਾਹੀਂ ਨਾ ਭਰਨ ਕਰਕੇ ਜੌਗਰਫ਼ੀ ਵਿਸ਼ੇ ਦੇ ਯੋਗ ਅਧਿਆਪਕਾਂ ਨੂੰ ਯੋਗ ਮੌਕੇ ਨਾਲ ਮਿਲਣ ਕਰਕੇ ਉਨ੍ਹਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ।
ਇਸ ਸਬੰਧੀ ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ, ਚੀਫ਼ ਸਕੱਤਰ ਪੰਜਾਬ ਅਨੁਰਾਗ ਅਗਰਵਾਲ, ਸਿੱਖਿਆ ਸਕੱਤਰ ਪੰਜਾਬ ਸਰਕਾਰ ਕਮਲ ਕਿਸ਼ੋਰ ਯਾਦਵ, ਡਾਇਰੈਕਟਰ ਪਰਮਜੀਤ ਸਿੰਘ, ਡੀ.ਜੀ.ਐਸ.ਈ.ਪੰਜਾਬ ਅਤੇ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਪੰਜਾਬ ਨੂੰ ਪੱਤਰ ਭੇਜ ਕੇ ਦੱਸਿਆ ਕਿ ਜਦੋਂ ਵੀ ਸਿੱਖਿਆ ਵਿਭਾਗ (ਸੈ.ਸਿੱ) ਪੰਜਾਬ ਵੱਲੋਂ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਨਵੀ ਰਚਨਾ ਕੀਤੀ ਜਾਂਦੀ ਹੈ ਤਾਂ ਸਕੁਲ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਵਿਸ਼ਾਵਾਰ ਵੰਡ ਕਰਨ ਸਮੇਂ ਜੌਗਰਫ਼ੀ ਵਿਸ਼ੇ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ।
ਜਿਵੇਂ ਕਿ ਪੰਜਾਬ ਸਰਕਾਰ ਦੇ ਗਜਟ ਨੋਟੀਫ਼ਕੇਸ਼ਨ ਅਨੁਸਾਰ ਹਿਊਮੈਨਟੀਜ਼ ਗਰੁੱਪ ਦੇ ਚਾਰ ਵਿਸ਼ਿਆਂ ’ਚੋਂ ਜੌਗਰਫ਼ੀ ਦੇ ਲੈਕਚਰਾਰਾਂ ਦੀਆਂ 357 ਅਸਾਮੀਆਂ ਦੀ ਤੁਲਨਾ ’ਚ ਇਤਿਹਾਸ ਦੀਆਂ 1448, ਰਾਜਨੀਤੀ ਸ਼ਾਸਤਰ ਦੀਆਂ 1425, ਅਰਥ ਸ਼ਾਸਤਰ ਦੀਆਂ 1193 ਅਸਾਮੀਆਂ ਮਨਜ਼ੂਰ ਹਨ। ਸਾਲ 2019 ਨੂੰ ਜੌਗਰਫ਼ੀ ਲੈਕਚਰਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਈ-ਪੰਜਾਬ ਪੋਰਟਲ ਤੇ ਨਹੀਂ ਦਿਖਾਇਆ ਜਾਂਦਾ, ਜਿਸ ਕਰਕੇ ਬਦਲੀਆਂ ਵਾਲੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਹੀਂ ਮਿਲਦਾ, ਮਾਸਟਰ ਕਾਡਰ ਨੂੰ ਤਰੱਕੀਆਂ ਨਸੀਬ ਨਹੀਂ ਹੁੰਦੀਆਂ ਅਤੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ।
ਜਥੇਬੰਦੀ ਦੇ ਆਗੂਆਂ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਪ੍ਰਧਾਨ,ਭੁਪਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ, ਨਰੇਸ਼ ਸ਼ਲੂਜਾ ਮੀਤ ਪ੍ਰਧਾਨ, ਤੇਜਵੀਰ ਸਿੰਘ ਜੂਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਲਾਂਪਰਾ ਜਨਰਲ ਸਕੱਤਰ,ਸ਼ਮੇਸ਼ਰ ਸਿੰਘ ਸ਼ੇਰੀ ਸਕੱਤਰ, ਜਸਵਿੰਦਰ ਸਿੰਘ ਸੰਧੂ ਨਵਾਂ ਸ਼ਹਿਰ ਜੱਥੇਬੰਦਕ ਸਕੱਤਰ, ਅਵਤਾਰ ਸਿੰਘ ਬਲਿੰਗ ਸਹਾਇਕ ਸਕੱਤਰ, ਚਮਕੌਰ ਸਿੰਘ ਮੋਗਾ, ਗੁਰਮੇਲ ਸਿੰਘ ਰਹਿਲ ਪਟਿਆਲਾ, ਪਰਮਜੀਤ ਸਿੰਘ ਸੰਧੂ ਮੋਹਾਲੀ, ਹਰਜੋਤ ਸਿੰਘ ਕਾਨੂੰਨੀ ਸਲਾਹਕਾਰ, ਅਬਦਰ ਰਸ਼ੀਦ ਹਾਂਡਾ ਰੋਪੜ, ਜਸਵਿੰਦਰ ਸਿੰਘ ਫ਼ਾਜ਼ਿਲਕਾ, ਸ਼ੰਕਰ ਲਾਲ ਬਠਿੰਡਾ, ਗਗਨਦੀਪ ਸਿੰਘ ਫ਼ਰੀਦਕੋਟ, ਜਸਵੀਰ ਸਿੰਘ ਪਠਾਨਕੋਟ, ਬੂਟਾ ਸਿੰਘ ਵਾਕਿਫ਼ ਸ਼੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਪ੍ਰੇਮ ਕੁਮਾਰ, ਮਹਾਂਵੀਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ 119 ਐਮੀਨੈਂਸ ਸਕੂਲਾਂ ਲਈ ਵੀ ਜੌਗਰਫ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ। ਲੈਕਚਰਾਰਾਂ ਦੀਆਂ ਅਸਾਮੀਆਂ ਦੀ ਵਿਸ਼ਵਾਰ ਵੰਡ ਦੁਰਸਤ ਕੀਤੀ ਕਰਕੇ, ਅਤੇ ਜੌਗਰਫ਼ੀ ਦੀਆਂ ਮਨਜ਼ੂਰਸ਼ੁਦਾ ਖਾਲੀ ਪਈਆਂ 157 ਅਸਾਮੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਈ-ਪੋਰਟਲ ਉਪਰ ਦਰਸਾਕੇ ਸਿੱਧੀ ਭਰਤੀ, ਬਦਲੀਆਂ ਅਤੇ ਤਰੱਕੀਆਂ ਰਾਹੀਂ ਭਰਿਆ ਜਾਵੇ।